ਤਾਜਾ ਖਬਰਾਂ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਟੈਲੀਫੋਨ ਰਾਹੀਂ ਲੰਬੀ ਚਰਚਾ ਕੀਤੀ। ਦੋਵਾਂ ਨੇ ਹਾਲੀਆ ਘਟਨਾਵਾਂ, ਦੁਵੱਲੇ ਸਬੰਧਾਂ ਅਤੇ ਕੂਟਨੀਤਕ ਮਾਮਲਿਆਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਮੋਦੀ ਨੇ ਭਾਰਤ ਵੱਲੋਂ ਟਕਰਾਅ ਦੇ ਜਲਦੀ ਅਤੇ ਸ਼ਾਂਤੀਪੂਰਨ ਹੱਲ ਲਈ ਇਕਸਾਰ ਰੁਖ਼ ਨੂੰ ਦੁਹਰਾਇਆ ਅਤੇ ਯੂਕਰੇਨ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਜ਼ੇਲੇਨਸਕੀ ਨੇ ਭਾਰਤੀ ਸਮਰਥਨ ਲਈ ਧੰਨਵਾਦ ਪ੍ਰਗਟਾਇਆ। ਦੋਵੇਂ ਨੇ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਨਿੱਜੀ ਮੁਲਾਕਾਤ ਕਰਨ ਅਤੇ ਭਵਿੱਖ ਵਿੱਚ ਦੌਰਿਆਂ ਦੇ ਆਦਾਨ-ਪ੍ਰਦਾਨ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਜਤਾਈ।
Get all latest content delivered to your email a few times a month.