ਤਾਜਾ ਖਬਰਾਂ
ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਪਿਟਸਬਰਗ ਸਥਿਤ ਯੂ.ਐਸ. ਸਟੀਲ ਪਲਾਂਟ ਵਿਚ ਸੋਮਵਾਰ ਨੂੰ ਭਿਆਨਕ ਧਮਾਕਾ ਹੋਇਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 10 ਕਰਮਚਾਰੀ ਜ਼ਖਮੀ ਹੋਏ। ਧਮਾਕੇ ਤੋਂ ਬਾਅਦ ਕਈ ਛੋਟੇ ਧਮਾਕੇ ਹੋਏ ਅਤੇ ਅਸਮਾਨ ਵਿਚ ਕਾਲੇ ਧੂੰਏਂ ਦੇ ਬੱਦਲ ਛਾ ਗਏ। ਇਕ ਜ਼ਖਮੀ ਕਰਮਚਾਰੀ ਨੂੰ ਘੰਟਿਆਂ ਬਾਅਦ ਮਲਬੇ ਵਿਚੋਂ ਬਚਾਇਆ ਗਿਆ, ਜਦੋਂ ਕਿ ਨੇੜਲੇ ਇਲਾਕਿਆਂ ਵਿਚ ਭੂਚਾਲ ਵਰਗੇ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਘਟਨਾ ਵਾਲੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਯੂ.ਐਸ. ਸਟੀਲ ਦੇ ਮੁੱਖ ਨਿਰਮਾਣ ਅਧਿਕਾਰੀ ਸਕਾਟ ਬੁਚੀਸੋ ਨੇ ਦੱਸਿਆ ਕਿ ਧਮਾਕੇ ਦੇ ਕਾਰਨ ਅਤੇ ਨੁਕਸਾਨ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਤੁਰੰਤ ਗੈਸ ਸਪਲਾਈ ਬੰਦ ਕਰ ਦਿੱਤੀ ਅਤੇ ਫਸੇ ਸਾਥੀਆਂ ਨੂੰ ਬਾਹਰ ਕੱਢਣ ਵਿਚ ਸਫਲਤਾ ਹਾਸਲ ਕੀਤੀ। ਸੁਰੱਖਿਆ ਟੀਮਾਂ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ।
ਇਹ ਪਲਾਂਟ ਪਹਿਲਾਂ ਵੀ ਘਾਤਕ ਹਾਦਸਿਆਂ ਦਾ ਗਵਾਹ ਰਹਿ ਚੁੱਕਾ ਹੈ। 2009 ਵਿਚ ਹੋਏ ਧਮਾਕੇ ਵਿਚ ਇਕ ਕਰਮਚਾਰੀ ਦੀ ਮੌਤ ਹੋਈ ਸੀ, ਜਦੋਂ ਕਿ 2010 ਵਿਚ ਹੋਏ ਧਮਾਕੇ ਵਿਚ 20 ਲੋਕ ਜ਼ਖਮੀ ਹੋਏ ਸਨ। 2014 ਵਿਚ ਇਕ ਹੋਰ ਕਰਮਚਾਰੀ ਦੀ ਖਾਈ ਵਿਚ ਡਿੱਗਣ ਨਾਲ ਮੌਤ ਹੋ ਗਈ ਸੀ। ਕੰਪਨੀ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਪਹਿਲਾਂ ਵੀ ਜ਼ੁਰਮਾਨੇ ਭੁਗਤਣੇ ਪਏ ਹਨ।
Get all latest content delivered to your email a few times a month.