ਤਾਜਾ ਖਬਰਾਂ
ਮੁੰਬਈ ਵਿੱਚ ਮੰਗਲਵਾਰ ਨੂੰ ਹੋਈ ਭਾਰੀ ਬਾਰਿਸ਼ ਨੇ ਸ਼ਹਿਰ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਈ ਇਲਾਕਿਆਂ ਵਿੱਚ ਪਾਣੀ ਭਰਨ ਨਾਲ ਸੜਕਾਂ 'ਤੇ ਟ੍ਰੈਫਿਕ ਬਹੁਤ ਹੌਲਾ ਹੋ ਗਿਆ ਹੈ। ਇਸ ਕਾਰਨ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ਜਾਮ ਨਾਲ ਜੂਝ ਰਹੇ ਹਨ। ਇਸ ਪਿਛੋਕੜ ਵਿੱਚ, ਇੰਡੀਗੋ ਏਅਰਲਾਈਨਜ਼ ਨੇ ਯਾਤਰੀਆਂ ਲਈ ਮਹੱਤਵਪੂਰਨ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਮੌਸਮ ਦੀਆਂ ਮੁਸ਼ਕਲਾਂ ਕਾਰਨ ਉਡਾਣਾਂ ਦੇ ਸੰਚਾਲਨ 'ਤੇ ਅਸਰ ਪੈ ਰਿਹਾ ਹੈ, ਜਿਸ ਨਾਲ ਫਲਾਈਟਾਂ ਦੇ ਆਉਣ ਤੇ ਜਾਣ ਵਿੱਚ ਦੇਰੀ ਹੋਣ ਦੀ ਸੰਭਾਵਨਾ ਹੈ।
ਇੰਡੀਗੋ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਵਾਈ ਅੱਡੇ ਲਈ ਸਮੇਂ ਤੋਂ ਪਹਿਲਾਂ ਨਿਕਲਣ ਅਤੇ ਆਪਣੀ ਫਲਾਈਟ ਦੀ ਨਵੀਨਤਮ ਸਥਿਤੀ ਦੀ ਜਾਣਕਾਰੀ ਇੰਡੀਗੋ ਦੀ ਐਪ ਜਾਂ ਵੈੱਬਸਾਈਟ ਰਾਹੀਂ ਲੈਣ। ਇਸਦੇ ਨਾਲ ਹੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਵਲ 6 ਤੋਂ 8 ਘੰਟਿਆਂ ਵਿੱਚ ਮੁੰਬਈ ਵਿੱਚ 177 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਅਤੇ ਅਗਲੇ ਘੰਟਿਆਂ ਵਿੱਚ ਹੋਰ ਤੇਜ਼ ਬਾਰਿਸ਼ ਨਾਲ ਨਾਲ ਹਾਈ ਟਾਈਡ (ਉੱਚ ਜਵਾਰ) ਦੀ ਸੰਭਾਵਨਾ ਹੈ।
Get all latest content delivered to your email a few times a month.