ਤਾਜਾ ਖਬਰਾਂ
ਰਾਜਸਥਾਨ ਦੇ ਜੈਪੁਰ ਵਿੱਚ ਹੋਏ ਸ਼ਾਨਦਾਰ ਸਮਾਰੋਹ ਵਿੱਚ ਮਨਿਕਾ ਵਿਸ਼ਵਕਰਮਾ ਨੇ ਮਿਸ ਯੂਨੀਵਰਸ ਇੰਡੀਆ 2025 ਦਾ ਖਿਤਾਬ ਜਿੱਤਿਆ। ਇਹ ਉਸ ਦੀ ਕਾਰਗੁਜ਼ਾਰੀ ਅਤੇ ਮਿਹਨਤ ਦਾ ਨਤੀਜਾ ਹੈ, ਜਿਸ ਨਾਲ ਉਹ ਭਾਰਤ ਦੀ ਨੁਮਾਇੰਦਗੀ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਕਰੇਗੀ।
ਮਨਿਕਾ ਵਿਸ਼ਵਕਰਮਾ ਗੰਗਾਨਗਰ, ਰਾਜਸਥਾਨ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਦਿੱਲੀ ਵਿੱਚ ਮਾਡਲਿੰਗ ਕਰ ਰਹੀ ਹੈ। ਇਸ ਤੋਂ ਪਹਿਲਾਂ ਉਸਨੇ ਮਿਸ ਯੂਨੀਵਰਸ ਰਾਜਸਥਾਨ 2024 ਦਾ ਖਿਤਾਬ ਵੀ ਜਿੱਤਿਆ ਸੀ। ਜਿੱਤ ਦੇ ਤੁਰੰਤ ਬਾਅਦ, ਮਨਿਕਾ ਨੇ ਆਪਣੇ ਅਗਲੇ ਟੀਚੇ ਦਾ ਜ਼ਿਕਰ ਕੀਤਾ, ਜੋ ਹੈ ਭਾਰਤ ਲਈ ਮਿਸ ਯੂਨੀਵਰਸ ਦਾ ਤਾਜ ਲਿਆਉਣਾ।
ਉਸ ਨੇ ਆਪਣੇ ਪਰਿਵਾਰ, ਅਧਿਆਪਕਾਂ ਅਤੇ ਮਾਰਗਦਰਸ਼ਕਾਂ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੱਤਾ। ਮਨਿਕਾ ਨੇ ਇਹ ਵੀ ਕਿਹਾ ਕਿ ਕਿਸੇ ਵੀ ਮੁਕਾਬਲੇ ਵਿੱਚ ਕਾਮਯਾਬ ਹੋਣ ਲਈ ਸੁੰਦਰਤਾ ਦੇ ਨਾਲ-ਨਾਲ ਆਤਮਵਿਸ਼ਵਾਸ, ਸਮਰੱਥਾ ਅਤੇ ਹਿੰਮਤ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੁੰਦੀ ਹੈ।
ਹੁਣ ਮਨਿਕਾ ਥਾਈਲੈਂਡ ਵਿੱਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲਵੇਗੀ, ਜਿੱਥੇ 130 ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਪ੍ਰਦਰਸ਼ਨ ਕਰਨਗੀਆਂ।
Get all latest content delivered to your email a few times a month.