ਤਾਜਾ ਖਬਰਾਂ
ਚੰਡੀਗੜ੍ਹ/ਨਕੋਦਰ, 19 ਅਗਸਤ- ਨਕੋਦਰ ਵਿੱਚ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੈਂਕੜੇ ਐਮਸੀ ਅਤੇ ਵਰਕਰ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਹਲਕੇ ਦੇ ਕਈ ਉੱਘੇ ਸਮਾਜਸੇਵੀ ਵੀ ਆਪ ਵਿੱਚ ਸ਼ਾਮਿਲ ਹੋਏ।
ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਨੂੰ ਪਾਰਟੀ ਵਿਚ ਰਸਮੀ ਤੌਰ 'ਤੇ ਸ਼ਾਮਿਲ ਕਰਾਇਆ ਅਤੇ ਸਵਾਗਤ ਕੀਤਾ। ਉਨ੍ਹਾਂ ਦੇ ਨਾਲ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੀ ਹਾਜ਼ਰ ਸਨ।
ਆਪ ਵਿੱਚ ਸ਼ਾਮਿਲ ਹੋਣ ਵਾਲੇ ਆਗੂਆਂ ਵਿੱਚ ਰਾਜੀਵ ਮਿਸਰ ਐਮ.ਸੀ ਨਗਰ ਕੌਂਸਲ ਨੂਰਮਹਿਲ ਅਤੇ ਪ੍ਰਧਾਨ ਨੂਰਮਹਿਲ ਛਿੰਝ ਕਮੇਟੀ, ਚੇਅਰਮੈਨ ਲਾਇਨ ਕਲੱਬ,ਪ੍ਰੇਮ ਕੁਮਾਰ (ਰਾਜੂ) ਪ੍ਰਧਾਨ ਦੋਆਬਾ ਜੋਨ ਐਸ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ,ਸੰਚੂ ਵਧਵਾ ਪ੍ਰਧਾਨ ਲਾਇਨ ਕਲੱਬ ਨੂਰਮਹਿਲ ਅਤੇ ਉੱਘੇ ਸਮਾਜ ਸੇਵੀ, ਸੰਦੀਪ ਕੁਮਾਰ ਮਿੱਤੂ, ਨੂਰਮਹਿਲ,ਸੰਜੀਵ ਵਰਮਾ, ਰਜਨੀਸ਼ ਬੱਬਰ ਸਾਬਕਾ ਪ੍ਰਧਾਨ ਐਸ.ਓ.ਆਈ ਯੂਥ ਅਕਾਲੀ ਦਲ, ਪ੍ਰਧਾਨ ਖ਼ਾਲਸਾ ਕਾਲਜ ਯੂਥ ਵਿੰਗਸ਼ਿਵਮ ਸੇਤੀਆ,ਜਸਵੀਰ ਸਿੰਘ ਉਪਲ ਮੌਜੂਦਾ ਪੰਚ, ਹਰੀ ਦੇਵ ਖੋਸਲਾ,ਪ੍ਰਹਿਲਾਦ ਸ਼ਰਮਾ ਸੀਨੀਅਰ ਆਗੂ, ਯੂਥ ਅਕਾਲੀ ਦਲ,ਮਨੀਸ਼ ਕੁਮਾਰ ਨਈਅਰ ਸਮਾਜ ਸੇਵੀ,ਸੋਨੂੰ ਉਪਲ ਸੀਨੀਅਰ ਅਕਾਲੀ ਆਗੂ ਪ੍ਰਮੁੱਖ ਹਨ।
ਅਰੋੜਾ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨਕੋਦਰ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਅਤੇ ਪਿਛਲੇ ਤਿੰਨ ਸਾਲਾਂ ਵਿੱਚ 'ਆਪ' ਸਰਕਾਰ ਦੇ ਕਾਰਜਕਾਲ ਤੋਂ ਪ੍ਰਭਾਵਿਤ ਹੋ ਕੇ ਰੋਜ਼ਾਨਾ ਸੈਂਕੜੇ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪੰਜਾਬ ਵਿੱਚ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ।
Get all latest content delivered to your email a few times a month.