ਤਾਜਾ ਖਬਰਾਂ
ਰੂਪਨਗਰ, 1 ਅਕਤੂਬਰ: ਸਟੇਟ ਬਲੱਡ ਟਰਾਂਸਫਿਊਜ਼ਨ ਕੋਂਸਲ ਪੰਜਾਬ ਵੱਲੋ ਜਾਰੀ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵਿਖੇ ਨੈਸਨਲ ਵਲੰਟਰੀ ਬਲੱਡ ਡੋਨੇਸਨ ਦਿਵਸ ਮੌਕੇ ਸਿਵਲ ਹਸਪਤਾਲ ਦੇ 4 ਮੁਲਾਜ਼ਮਾਂ ਨੇ ਖੂਨ ਦਾਨ ਕੀਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੁਖਵਿੰਦਰਜੀਤ ਨੇ ਦੱਸਿਆ ਕਿ ਦਫਤਰ ਸੀਨੀਅਰ ਮੈਡੀਕਲ ਅਫਸਰ, ਸਿਵਲ ਹਸਪਤਾਲ ਰੂਪਨਗਰ ਦੇ ਅਮਲਾ ਸਟਾਫ ਅਜੇ, ਜੁਨੀਅਰ ਸਹਾਇਕ ਵਿਕਰਮ, ਕਲਰਕ ਮੁਕੁਲ ਕੰਪਿਊਟਰ ਓਪਰੇਟਰ ਅਤੇ ਸ੍ਰੀ ਗੌਰਵ ਲੈਬ ਟੈਕਨੀਸੀਅਨ ਆਦਿ ਵੱਲੋ ਬਲੱਡ ਸੈਂਟਰ ਵਿਖੇ ਖੂਨਦਾਨ ਕਰਕੇ ਇਸ ਖੂਨਦਾਨ ਮੁਹਿੰਮ ਵਿੱਚ ਆਪਣਾ ਵਿਸੇਸ ਯੋਗਦਾਨ ਪਾਇਆ।
ਸਿਵਲ ਸਰਜਨ ਦੱਸਿਆ ਕਿ ਇਸ ਮੌਕੇ ਵਿਸੇਸ ਖੂਨਦਾਨ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰਤੀਯੋਗਿਤਾ ਵਿੱਚ ਸਰਕਾਰੀ ਨਰਸਿੰਗ ਸਕੂਲ, ਰੂਪਨਗਰ ਦੀਆਂ ਵਿਦਿਆਰਥਣਾਂ ਦੁਆਰਾ ਹਿੱਸਾ ਲਿਆ ਗਿਆ ਅਤੇ ਵਿਦਿਆਰਥਣਾਂ ਵੱਲੋਂ ਖੂਨਦਾਨ ਵਿਸੇ ਨਾਲ ਸੰਬੰਧਿਤ ਵੱਖ ਵੱਖ ਪੋਸਟਰ ਬਣਾਏ ਗਏ।
ਇਸ ਦੋਰਾਨ ਡਾ. ਸੁਖਵਿੰਦਰਜੀਤ ਸਿੰਘ ਸਿਵਲ ਸਰਜਨ ਰੂਪਨਗਰ ਵੱਲੋ ਵਧੀਆ ਪੋਸਟਰ ਬਣਾਉਣ ਵਾਲੀਆਂ ਵਿਦਿਆਰਥਣਾਂ ਅਤੇ ਖੂਨਦਾਨ ਕਰਨ ਆਏ ਖੂਨਦਾਨੀਆਂ ਨੂੰ ਗਿਫਟ ਭੇਂਟ ਕਰਕੇ ਵਿਸੇਸ ਤੌਰ ‘ਤੇ ਹੱਲਾ ਸੇਰੀ ਦਿੱਤੀ ਗਈ ਅਤੇ ਭਵਿੱਖ ਵਿੱਚ ਵੀ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਡਾ.ਬੋਬੀ ਗੁਲਾਟੀ, ਸਹਾਇਕ ਸਿਵਲ ਸਰਜਨ ਰੂਪਨਗਰ, ਡਾ.ਸਿਮਰਨਜੀਤ ਕੌਰ ਸੀਨੀਅਰ ਮੈਡੀਕਲ ਅਫਸਰ, ਇੰ.ਸਿਵਲ ਹਸਪਤਾਲ ਰੂਪਨਗਰ, ਡਾ.ਹਰਲੀਨ ਕੌਰ, ਬਲੱਡ ਟਰਾਂਸਫਿਊਜ਼ਨ ਅਫਸਰ, ਇੰ.ਬਲੱਡ ਸੈਂਟਰ, ਸਿਵਲ ਹਸਪਤਾਲ ਰੂਪਨਗਰ, ਡਾ.ਸੂਰਜ, ਸ੍ਰੀ ਅਮਨਦੀਪ ਟੈਕਨੀਕਲ ਸੁਪਰਵਾਈਜਰ ਬਲੱਡ ਸੈਂਟਰ ਅਤੇ ਸਮੂਹ ਬਲੱਡ ਸੈਂਟਰ ਸਟਾਫ ਵਿਸੇਸ ਤੌਰ ਤੇ ਹਾਜ਼ਰ ਰਹੇ।
Get all latest content delivered to your email a few times a month.