ਤਾਜਾ ਖਬਰਾਂ
ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਤੋਂ ਸਿਰਫ਼ ਇਕ ਦਿਨ ਪਹਿਲਾਂ ਜ਼ਿਲ੍ਹੇ ਦੇ ਬੂਥ ਲੈਵਲ ਅਫਸਰਾਂ (BLOਜ਼) ਵੱਲੋਂ ਚੋਣ ਡਿਊਟੀ ਨਾ ਕਰਨ ਦਾ ਐਲਾਨ ਕਰਕੇ ਪ੍ਰਸ਼ਾਸਨ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। BLOਜ਼ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਇਕੱਠੇ ਹੋ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਇਲੈਕਸ਼ਨ ਡਿਊਟੀ ਨਹੀਂ ਨਿਭਾਉਣਗੇ।
BLO ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਸਾਰਾ ਸਾਲ ਵੋਟਰ ਲਿਸਟਾਂ ਦੀ ਤਿਆਰੀ, ਨਵੇਂ ਵੋਟਰ ਕਾਰਡ ਬਣਾਉਣ, ਆਧਾਰ ਨਾਲ ਲਿੰਕਿੰਗ ਅਤੇ ਨਾਗਰਿਕਾਂ ਦੀ ਸ਼ਨਾਖਤ ਵਰਗਾ ਮਹੱਤਵਪੂਰਨ ਕੰਮ ਕਰਦੇ ਹਨ। ਇਸ ਸਾਰੀ ਡਿਊਟੀ ਦੇ ਬਦਲੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ’ਤੇ ਚੋਣਾਂ ਦੌਰਾਨ ਵੱਖਰੀ ਇਲੈਕਸ਼ਨ ਡਿਊਟੀ ਨਹੀਂ ਲਗਾਈ ਜਾਵੇਗੀ। ਪਰ ਇਸ ਵਾਰ ਅਚਾਨਕ BLOਜ਼ ਨੂੰ ਹੀ ਚੋਣ ਡਿਊਟੀ ਲਈ ਤਾਇਨਾਤ ਕਰ ਦਿੱਤਾ ਗਿਆ, ਜੋ ਉਨ੍ਹਾਂ ਮੁਤਾਬਕ ਨਿਆਂਸੰਗਤ ਨਹੀਂ ਹੈ।
ਉਹਨਾਂ ਦੋਸ਼ ਲਗਾਇਆ ਕਿ ਕੁਝ ਸਿਫ਼ਾਰਸ਼ੀ ਵਿਅਕਤੀਆਂ ਦੀਆਂ ਚੋਣ ਡਿਊਟੀਆਂ ਕੱਟ ਕੇ ਉਨ੍ਹਾਂ ਦੀ ਜਗ੍ਹਾ BLOਜ਼ ਨੂੰ ਮਜਬੂਰਨ ਡਿਊਟੀ ’ਤੇ ਲਾਇਆ ਗਿਆ ਹੈ। BLO ਯੂਨੀਅਨ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਦੀਆਂ ਡਿਊਟੀਆਂ ਕੱਟੀਆਂ ਗਈਆਂ ਹਨ, ਉਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। BLOਜ਼ ਨੇ ਸਪਸ਼ਟ ਕੀਤਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਚੋਣ ਡਿਊਟੀ ’ਚ ਸ਼ਾਮਲ ਨਹੀਂ ਹੋਣਗੇ।
Get all latest content delivered to your email a few times a month.