ਤਾਜਾ ਖਬਰਾਂ
ਇੰਦਰਪ੍ਰੀਤ ਸਿੰਘ ਉਰਫ਼ ‘ਪਰੀ’ ਦੇ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਅਹਿਮ ਬ੍ਰੇਕਥਰੂ ਹਾਸਲ ਕਰਦਿਆਂ ਇੱਕ ਹੋਰ ਫਰਾਰ ਬਦਮਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਡੀਸੀਸੀ ਅਤੇ ਸੈਕਟਰ-26 ਥਾਣੇ ਦੀ ਸਾਂਝੀ ਟੀਮ ਨੇ ਐਸਐਸਪੀ (ਯੂਟੀ) ਦੀ ਨਿਗਰਾਨੀ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਅੰਜਾਮ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਨੀ ਕੁਮਾਰ (ਉਮਰ 35 ਸਾਲ), ਪੁੱਤਰ ਸੁਖਮੇਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਉਸਨੂੰ ਭਗਤ ਘਾਟ ਕਲੋਨੀ, ਖਰੜ (ਐਸਏਐਸ ਨਗਰ) ਵਿੱਚ ਸ਼ਮਸ਼ਾਨਘਾਟ ਦੇ ਨੇੜੇ ਤੋਂ ਕਾਬੂ ਕੀਤਾ। ਪੁਲਿਸ ਅਨੁਸਾਰ, ਸੰਨੀ ਕੁਮਾਰ ਨੇ ਕਤਲ ਤੋਂ ਪਹਿਲਾਂ ਮੁੱਖ ਮੁਲਜ਼ਮਾਂ ਅਤੇ ਗੋਲੀਬਾਰੀ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ ਅਤੇ ਅਪਰਾਧ ਨੂੰ ਅੰਜਾਮ ਦੇਣ ਲਈ ਲੌਜਿਸਟਿਕਲ ਸਹਾਇਤਾ ਪ੍ਰਦਾਨ ਕੀਤੀ ਸੀ। ਵਾਰਦਾਤ ਤੋਂ ਬਾਅਦ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ।
ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ (ਸਟਾਰ-ਮੇਡ) ਅਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਸਬੰਧੀ ਸੈਕਟਰ-26 ਥਾਣੇ ਵਿੱਚ ਐਫਆਈਆਰ ਨੰਬਰ 129 (ਤਾਰੀਖ਼ 01.12.2025) ਤਹਿਤ ਆਈਪੀਸੀ ਦੀਆਂ ਧਾਰਾਵਾਂ 103, 3(5), 341(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/54/59 ਅਧੀਨ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਟੀਮ ਹੁਣ ਇਹ ਜਾਂਚ ਕਰ ਰਹੀ ਹੈ ਕਿ ਕਿਹੜੇ ਸ਼ੂਟਰ ਸੰਨੀ ਕੁਮਾਰ ਦੇ ਘਰ ਰਹੇ ਸਨ ਅਤੇ ਕਤਲ ਨਾਲ ਜੁੜੇ ਹੋਰ ਸਹਿਯੋਗੀਆਂ ਦੀ ਪਛਾਣ ਕਰਕੇ ਅਹਿਮ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
Get all latest content delivered to your email a few times a month.