IMG-LOGO
ਹੋਮ ਪੰਜਾਬ, ਮਨੋਰੰਜਨ, ਗਾਇਕ ਮਨਕੀਰਤ ਔਲਖ ਦੇ ਨਾਂਅ 'ਤੇ ਵੱਡੀ ਠੱਗੀ: ਪਾਕਿਸਤਾਨੀ ਨੰਬਰਾਂ...

ਗਾਇਕ ਮਨਕੀਰਤ ਔਲਖ ਦੇ ਨਾਂਅ 'ਤੇ ਵੱਡੀ ਠੱਗੀ: ਪਾਕਿਸਤਾਨੀ ਨੰਬਰਾਂ ਤੋਂ ਆ ਰਹੀਆਂ ਨੇ ਕਾਲਾਂ, ਗਾਇਕ ਨੇ ਲਾਈਵ ਹੋ ਕੇ ਪ੍ਰਸ਼ੰਸਕਾਂ ਨੂੰ ਕੀਤਾ ਸਾਵਧਾਨ

Admin User - Mar 14, 2026 02:34 PM
IMG

ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂਅ ਦੀ ਦੁਰਵਰਤੋਂ ਕਰਕੇ ਭੋਲੇ-ਭਾਲੇ ਲੋਕਾਂ ਨੂੰ ਵਿੱਤੀ ਠੱਗੀ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਗੰਭੀਰ ਹੁੰਦਾ ਦੇਖ ਖੁਦ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਜਾਂ ਉਨ੍ਹਾਂ ਦੀ ਟੀਮ ਦੇ ਨਾਂਅ 'ਤੇ ਪੈਸੇ ਮੰਗਣ ਵਾਲੇ ਜਾਲਸਾਜ਼ਾਂ ਤੋਂ ਬਚਣ।


ਔਲਖ ਨੇ ਖੁਲਾਸਾ ਕੀਤਾ ਕਿ ਇਹ ਫਰਾਡ ਕਾਲਾਂ ਜ਼ਿਆਦਾਤਰ ਪਾਕਿਸਤਾਨੀ ਨੰਬਰਾਂ ਤੋਂ ਆ ਰਹੀਆਂ ਹਨ। ਠੱਗ ਲੋਕ ਗਾਇਕ ਅਤੇ ਉਸਦੀ ਟੀਮ ਦਾ ਹਵਾਲਾ ਦੇ ਕੇ ਲੋਕਾਂ ਤੋਂ 2-2 ਹਜ਼ਾਰ ਰੁਪਏ ਵਰਗੀਆਂ ਛੋਟੀਆਂ ਰਕਮਾਂ ਦੀ ਮੰਗ ਕਰ ਰਹੇ ਹਨ। ਗਾਇਕ ਨੇ ਦੱਸਿਆ ਕਿ ਕਈ ਲੋਕ ਅਣਜਾਣੇ ਵਿੱਚ ਇਨ੍ਹਾਂ ਠੱਗਾਂ ਦੇ ਝਾਂਸੇ ਵਿੱਚ ਆ ਕੇ ਪੈਸੇ ਟ੍ਰਾਂਸਫਰ ਵੀ ਕਰ ਰਹੇ ਹਨ, ਜੋ ਕਿ ਸਿੱਧੇ ਤੌਰ 'ਤੇ ਲੋਕਾਂ ਨਾਲ ਧੱਕਾ ਹੈ।


ਗਾਇਕ ਨੇ ਵੀਡੀਓ ਰਾਹੀਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ, "ਜੇਕਰ ਮੈਂ ਜਾਂ ਮੇਰੀ ਟੀਮ ਨੇ ਕਿਸੇ ਨਾਲ ਰਾਬਤਾ ਕਰਨਾ ਹੋਵੇਗਾ, ਤਾਂ ਅਸੀਂ ਅਧਿਕਾਰਤ ਤਰੀਕੇ ਨਾਲ ਖੁਦ ਕਰਾਂਗੇ। ਕਿਸੇ ਵੀ ਅਣਪਛਾਤੇ ਵਿਅਕਤੀ ਨੂੰ ਆਪਣਾ OTP (ਵਨ ਟਾਈਮ ਪਾਸਵਰਡ) ਬਿਲਕੁਲ ਨਾ ਦਿਓ।" ਉਨ੍ਹਾਂ ਦੱਸਿਆ ਕਿ ਠੱਗ OTP ਰਾਹੀਂ ਲੋਕਾਂ ਦੇ ਬੈਂਕ ਖਾਤੇ ਖਾਲੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।




ਮਨਕੀਰਤ ਔਲਖ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈ ਰਹੇ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਾਨੂੰਨੀ ਮਾਹਿਰਾਂ ਦੀ ਸਲਾਹ ਨਾਲ ਇਸ ਸਾਈਬਰ ਫਰਾਡ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇਨ੍ਹਾਂ ਜਾਲਸਾਜ਼ਾਂ ਦਾ ਸ਼ਿਕਾਰ ਨਾ ਬਣ ਸਕੇ।


ਮਾਹਿਰਾਂ ਮੁਤਾਬਕ ਕਿਸੇ ਵੀ ਸੈਲੀਬ੍ਰਿਟੀ ਦੇ ਨਾਂਅ 'ਤੇ ਆਉਣ ਵਾਲੀ ਸ਼ੱਕੀ ਕਾਲ ਜਾਂ ਪੈਸਿਆਂ ਦੀ ਮੰਗ ਦੀ ਤੁਰੰਤ ਸਾਈਬਰ ਸੈੱਲ ਨੂੰ ਰਿਪੋਰਟ ਕਰਨੀ ਚਾਹੀਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.