ਤਾਜਾ ਖਬਰਾਂ
.
ਨਵੰਬਰ ਦਾ ਪਹਿਲਾ ਹਫ਼ਤਾ ਹੋਣ ਦੇ ਬਾਵਜੂਦ ਪੰਜਾਬ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਵਾਂਗ ਨਹੀਂ ਹੋਇਆ। ਸੂਬੇ ਵਿੱਚ ਸੁਸਤ ਮਾਨਸੂਨ ਤੋਂ ਬਾਅਦ ਸਰਦੀ ਵੀ ਲੇਟ ਹੋ ਗਈ ਹੈ। ਪੰਜਾਬ ਦਾ ਔਸਤ ਘੱਟੋ-ਘੱਟ ਤਾਪਮਾਨ ਆਮ ਨਾਲੋਂ 5.4 ਡਿਗਰੀ ਅਤੇ ਚੰਡੀਗੜ੍ਹ ਦਾ 4.4 ਡਿਗਰੀ ਵੱਧ ਹੈ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ, ਨਵੰਬਰ ਦਾ ਮਹੀਨਾ ਗਰਮ ਰਹਿਣ ਵਾਲਾ ਹੈ, ਅਤੇ ਤਾਪਮਾਨ ਆਮ ਨਾਲੋਂ ਵੱਧ ਰਹੇਗਾ। 15 ਨਵੰਬਰ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ 28 ਤੋਂ 30 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਚੰਡੀਗੜ੍ਹ ਵਿੱਚ ਤਾਪਮਾਨ 29.8 ਡਿਗਰੀ ਰਿਹਾ। ਜਦਕਿ ਪੰਜਾਬ ਦੇ ਅੰਮ੍ਰਿਤਸਰ 'ਚ 28.1 ਡਿਗਰੀ, ਲੁਧਿਆਣਾ 'ਚ 29 ਡਿਗਰੀ, ਪਟਿਆਲਾ 'ਚ 29.7 ਡਿਗਰੀ, ਪਠਾਨਕੋਟ 'ਚ 28.9 ਡਿਗਰੀ, ਬਠਿੰਡਾ 'ਚ 32.6 ਡਿਗਰੀ ਅਤੇ ਮੋਹਾਲੀ 'ਚ 30.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਇੱਕ ਪਾਸੇ ਜਿੱਥੇ ਤਾਪਮਾਨ ਵਧਣ ਕਾਰਨ ਲੋਕ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਤੋਂ ਲੋਕ ਪ੍ਰੇਸ਼ਾਨ ਹਨ। ਉੱਤਰੀ ਭਾਰਤ ਵਿੱਚ ਧੂੰਏਂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਰੈੱਡ ਜ਼ੋਨ ਵਿੱਚ ਹੈ, ਅਤੇ ਉੱਥੇ ਔਸਤ AQI 302 ਦਰਜ ਕੀਤਾ ਗਿਆ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 383 ਤੱਕ ਪਹੁੰਚ ਗਿਆ।
Get all latest content delivered to your email a few times a month.