ਤਾਜਾ ਖਬਰਾਂ
ਨਵੀਂ ਦਿੱਲੀ- ਦਿੱਲੀ 'ਚ 'ਆਪ' ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਦਿੱਲੀ ਦੇ ਸਾਬਕਾ ਲੋਕ ਨਿਰਮਾਣ ਮੰਤਰੀ ਸਤੇਂਦਰ ਜੈਨ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਦਾ ਇਹ ਮਾਮਲਾ ਕਲਾਸ ਰੂਮਾਂ ਅਤੇ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਨਾਲ ਸਬੰਧਤ ਹੈ। ਭ੍ਰਿਸ਼ਟਾਚਾਰ ਰੋਕੂ ਸ਼ਾਖਾ (ਏਸੀਬੀ) ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 'ਆਪ' ਦੇ ਕਾਰਜਕਾਲ ਦੌਰਾਨ 12,748 ਕਲਾਸ ਰੂਮਾਂ/ਇਮਾਰਤਾਂ ਦੇ ਨਿਰਮਾਣ ਵਿੱਚ 2,000 ਕਰੋੜ ਰੁਪਏ ਦਾ ਵੱਡਾ ਘਪਲਾ ਹੋਇਆ ਸੀ।ਕਲਾਸਰੂਮਾਂ/ਇਮਾਰਤਾਂ ਦੀ ਉਸਾਰੀ ਦੀ ਲਾਗਤ ਵਧ ਗਈ ਸੀ। ਇਸ ਤੋਂ ਇਲਾਵਾ ਇੱਕ ਵੀ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਨਹੀਂ ਕੀਤਾ ਗਿਆ। ਉਸਾਰੀ ਕਾਰਜਾਂ ਲਈ ਸਲਾਹਕਾਰ ਅਤੇ ਆਰਕੀਟੈਕਟ ਦੀ ਨਿਯੁਕਤੀ ਵੀ ਮਨਮਾਨੇ ਢੰਗ ਨਾਲ ਕੀਤੀ ਗਈ। ਇਨ੍ਹਾਂ ਰਾਹੀਂ ਉਸਾਰੀ ਦੀ ਲਾਗਤ ਵਧ ਗਈ ਸੀ। ਏਸੀਬੀ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀ ਧਾਰਾ 17-ਏ ਤਹਿਤ ਇਜਾਜ਼ਤ ਮਿਲਣ ਤੋਂ ਬਾਅਦ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ।
ਏਸੀਬੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਲਾਸਰੂਮ ਅਰਧ-ਸਥਾਈ ਢਾਂਚੇ (ਐਸਪੀਐਸ) ਵਜੋਂ ਬਣਾਏ ਗਏ ਸਨ, ਜਿਸ ਦੀ ਉਮਰ 30 ਸਾਲ ਹੈ, ਪਰ ਇਸਦੀ ਕੀਮਤ ਆਰਸੀਸੀ (ਪੱਕਾ) ਕਲਾਸਰੂਮਾਂ ਦੇ ਬਰਾਬਰ ਦਿਖਾਈ ਗਈ ਸੀ, ਜਿਨ੍ਹਾਂ ਦੀ ਉਮਰ 75 ਸਾਲ ਹੈ। ਪ੍ਰਾਜੈਕਟ ਦਾ ਠੇਕਾ 34 ਠੇਕੇਦਾਰਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪ ਪਾਰਟੀ ਨਾਲ ਜੁੜੇ ਹੋਏ ਸਨ।
Get all latest content delivered to your email a few times a month.