ਤਾਜਾ ਖਬਰਾਂ
ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੁਣ ਵਾਹਨ ਚਲਾਉਣ 'ਤੇ ਹੋਰ ਵਾਧੂ ਖਰਚਾ ਝੇਲਣਾ ਪਵੇਗਾ। ਇੰਦਰਪ੍ਰਸਥ ਗੈਸ ਲਿਮਿਟਡ ਨੇ CNG ਦੀ ਕੀਮਤ 'ਚ ₹1 ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ CNG ਦੀ ਨਵੀਂ ਕੀਮਤ ₹77.09 ਹੋ ਗਈ ਹੈ। ਇਹ ਕੀਮਤ 3 ਮਈ ਸਵੇਰੇ 6 ਵਜੇ ਤੋਂ ਲਾਗੂ ਹੋ ਚੁੱਕੀ ਹੈ।
ਇਸ ਵਾਧੇ ਨਾਲ ਨੋਇਡਾ ਅਤੇ ਗਾਜ਼ੀਆਬਾਦ ਵਿੱਚ CNG ਹੁਣ ₹85.70 ਪ੍ਰਤੀ ਕਿਲੋ, ਗੁਰੂਗ੍ਰਾਮ ਵਿੱਚ ₹83.12, ਕਾਨਪੁਰ ਵਿੱਚ ₹89.92 ਅਤੇ ਮੇਰਠ ਵਿੱਚ ₹87.08 ਪ੍ਰਤੀ ਕਿਲੋ 'ਤੇ ਮਿਲੇਗੀ। ਮਹਿੰਗੇ ਹੋ ਰਹੇ ਈਧਨਾਂ ਕਾਰਨ ਆਮ ਆਦਮੀ ਦੀ ਜੇਬ 'ਤੇ ਦਬਾਅ ਹੋਰ ਵਧ ਰਿਹਾ ਹੈ।
Get all latest content delivered to your email a few times a month.