ਤਾਜਾ ਖਬਰਾਂ
ਸ਼ਿਮਲਾ, 4 ਮਈ: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿੱਚ ਅੱਜ ਸਵੇਰੇ ਹੋਏ ਬੱਦਲ ਫਟਣ ਦੀ ਘਟਨਾ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਖੇਤਰ ਵਿੱਚ ਜ਼ਮੀਨ ਵੀ ਖਿਸਕ ਗਈ। ਦੂਜੇ ਪਾਸੇ, ਸ਼ਿਮਲਾ ਅਤੇ ਉੱਪਰੀ ਸ਼ਿਮਲਾ ਵਿੱਚ ਗੜੇਮਾਰੀ ਕਾਰਨ ਕਾਫੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸੂਬੇ ਦੇ ਕੁਝ ਹਿੱਸਿਆਂ ਵਿੱਚ ਗਰਜ-ਤੂਫ਼ਾਨ ਅਤੇ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ। ਕਿਸਾਨਾਂ ਲਈ ਇਹ ਮੌਸਮ ਬੇਹੱਦ ਮੁਸ਼ਕਿਲਾਂ ਭਰਿਆ ਰਿਹਾ, ਕਿਉਂਕਿ ਫਲਾਂ ਅਤੇ ਕਣਕ ਦੀਆਂ ਫਸਲਾਂ ਨੂੰ ਨੁਕਸਾਨ ਹੋਇਆ। ਹਲਾਂਕਿ, ਲੋਕਾਂ ਨੂੰ ਇਸ ਤਬਦੀਲੀ ਦੇ ਨਾਲ ਕੁਝ ਹੱਦ ਤੱਕ ਗਰਮੀ ਤੋਂ ਰਾਹਤ ਮਿਲੀ।
ਸ਼ਿਮਲਾ ਮੌਸਮ ਵਿਭਾਗ ਮੁਤਾਬਕ 6 ਅਤੇ 7 ਮਈ ਲਈ ਤੇਜ਼ ਹਵਾਵਾਂ ਦੀ ਓਰੇਂਜ ਅਲਰਟ ਜਾਰੀ। ਪੱਛਮੀ ਗੜਬੜੀ ਕਾਰਨ 8 ਮਈ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ।
Get all latest content delivered to your email a few times a month.