ਤਾਜਾ ਖਬਰਾਂ
IPL 2025 ਦਾ 56ਵਾਂ ਮੈਚ ਮੁੰਬਈ ਇੰਡੀਅਨਜ਼ (MI) ਅਤੇ ਗੁਜਰਾਤ ਟਾਈਟਨਸ (GT) ਵਿਚਕਾਰ ਵਾਨਖੜੇ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਟੀਮ ਨੇ ਪਿਛਲੇ ਮੈਚ ਦੇ ਪਲੇਇੰਗ 11 ਵਿੱਚ ਇੱਕ ਬਦਲਾਅ ਕੀਤਾ ਹੈ। ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਅਰਸ਼ਦ ਖਾਨ ਦੀ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਮੁੰਬਈ ਦੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਹੋਇਆ ਹੈ।
ਇਸ ਮੈਚ 'ਚ ਰੋਹਿਤ ਸ਼ਰਮਾ ਕੋਲ ਇਸ ਲੀਗ 'ਚ 300 ਛੱਕੇ ਪੂਰੇ ਕਰਨ ਦਾ ਮੌਕਾ ਹੈ। ਉਨ੍ਹਾਂ ਨੇ 297 ਛੱਕੇ ਲਗਾਏ ਹਨ। ਜੇਕਰ ਉਹ ਗੁਜਰਾਤ ਦੇ ਖਿਲਾਫ 3 ਛੱਕੇ ਲਗਾਉਂਦੇ ਹਨ ਤਾਂ ਉਹ IPL 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਜਾਣਗੇ।
ਦੋਵਾਂ ਟੀਮਾਂ ਦਾ ਪਲੇਇੰਗ-11
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰਿਆਨ ਰਿਕੇਲਟਨ (ਵਿਕਟਕੀਪਰ), ਰੋਹਿਤ ਸ਼ਰਮਾ, ਵਿਲ ਜੈਕ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨਮਨ ਧੀਰ, ਕੋਰਬਿਨ ਬੋਸ਼, ਦੀਪਕ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ।
ਇਮਪੈਕਟ ਪਲੇਅਰ: ਕਰਨ ਸ਼ਰਮਾ, ਰੀਸ ਟੋਪਲੇ, ਰੌਬਿਨ ਮਿੰਜ, ਰਾਜ ਬਾਵਾ, ਅਸ਼ਵਨੀ ਕੁਮਾਰ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ, ਸ਼ਾਹਰੁਖ ਖਾਨ, ਅਰਸ਼ਦ ਖਾਨ, ਰਾਹੁਲ ਤਿਵਾਤੀਆ, ਸਾਈ ਕਿਸ਼ੋਰ, ਰਾਸ਼ਿਦ ਖਾਨ, ਮੁਹੰਮਦ ਸਿਰਾਜ, ਗੇਰਾਲਡ ਕੋਏਟਜ਼ੀ, ਪ੍ਰਸਿਧ ਕ੍ਰਿਸ਼ਨਾ।
ਇਮਪੈਕਟ ਪਲੇਅਰ: ਸ਼ੇਰਫੇਨ ਰਦਰਫੋਰਡ, ਵਾਸ਼ਿੰਗਟਨ ਸੁੰਦਰ, ਅਨੂਟ ਰਾਵਤ, ਮਹੀਪਾਲ ਲੋਮਰੋਰ, ਦਾਸੁਨ ਸ਼ਨਾਕਾ।
Get all latest content delivered to your email a few times a month.