ਤਾਜਾ ਖਬਰਾਂ
ਨਵੀਂ ਦਿੱਲੀ - ਓਪਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਦੇ ਨਾਲ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ 8 ਤੋਂ 9 ਮਈ ਦੀ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ ਬਾਰੇ ਜਾਣਕਾਰੀ ਦੇ ਰਹੇ ਹਨ।
ਪ੍ਰੈੱਸ ਕਾਨਫਰੰਸ 'ਚ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਕਿਹਾ- ਮੈਂ ਕਹਿਣਾ ਚਾਹਾਂਗਾ ਕਿ ਭਾਰਤ ਤਣਾਅ ਵਧਾਉਣ ਦਾ ਕੰਮ ਨਹੀਂ ਕਰ ਰਿਹਾ ਹੈ। ਸਾਡਾ ਮਕਸਦ ਸਿਰਫ 22 ਅਪ੍ਰੈਲ ਦੇ ਹਮਲੇ ਦਾ ਜਵਾਬ ਦੇਣਾ ਸੀ।ਉਹ ਹਮਲਾ ਆਪਣੇ ਆਪ ਵਿਚ ਅਸਲ ਤਣਾਅ ਪੈਦਾ ਕਰਨ ਵਾਲੀ ਘਟਨਾ ਸੀ। ਇਸ ਤੋਂ ਬਾਅਦ ਹੀ ਇਹ ਸਿਲਸਿਲਾ ਸ਼ੁਰੂ ਹੋਇਆ। ਭਾਰਤ ਨੇ ਇਸ ਦਾ ਜਵਾਬ ਆਪਰੇਸ਼ਨ ਸਿੰਦੂਰ ਐਕਸ਼ਨ ਨਾਲ ਦਿੱਤਾ। ਸਾਡਾ ਉਦੇਸ਼ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ, ਫੌਜੀ ਬੁਨਿਆਦੀ ਢਾਂਚਾ ਸਾਡਾ ਨਿਸ਼ਾਨਾ ਨਹੀਂ ਸੀ।
ਉਨ੍ਹਾਂ ਕਿਹਾ ਕਿ 8-9 ਮਈ ਦੀ ਵਿਚਕਾਰਲੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਫੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਭਾਰਤੀ ਯੁੱਧ ਖੇਤਰ ਵਿੱਚ ਕਈ ਹਮਲੇ ਕੀਤੇ। ਕੌਮਾਂਤਰੀ ਸਰਹੱਦ 'ਤੇ 36 ਥਾਵਾਂ 'ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਫਾਇਰਿੰਗ ਕੀਤੀ ਗਈ। ਭਾਰਤ ਨੇ ਘੁਸਪੈਠੀਆਂ ਨੂੰ ਮਾਰ ਦਿੱਤਾ।
ਭਾਰਤ-ਤਣਾਅ ਦਰਮਿਆਨ ਵਿਦੇਸ਼ ਮੰਤਰਾਲੇ ਦੀ ਇਹ ਲਗਾਤਾਰ ਤੀਜੀ ਪ੍ਰੈੱਸ ਕਾਨਫਰੰਸ ਹੈ। ਇਸ ਤੋਂ ਪਹਿਲਾਂ 7 ਅਤੇ 8 ਮਈ ਨੂੰ ਵੀ ਸਰਕਾਰ ਵੱਲੋਂ ਅਪਰੇਸ਼ਨ ਸਿੰਦੂਰ ਬਾਰੇ ਜਾਣਕਾਰੀ ਦਿੱਤੀ ਗਈ ਸੀ।ਭਾਰਤ ਨੇ ਵੀਰਵਾਰ ਰਾਤ ਪਾਕਿਸਤਾਨ ਦੇ ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਸੀ। ਸਾਰੀਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਏਅਰ ਡਿਫੈਂਸ ਸਿਸਟਮ ਐਸ-400 ਦੁਆਰਾ ਮਾਰਿਆ ਗਿਆ। ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
Get all latest content delivered to your email a few times a month.