ਤਾਜਾ ਖਬਰਾਂ
ਨਵੀਂ ਦਿੱਲੀ- ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਅਗਲੇ ਦਿਨ ਮਥੁਰਾ ਦੇ ਵ੍ਰਿੰਦਾਵਨ ਪਹੁੰਚੇ। ਪਤਨੀ ਅਨੁਸ਼ਕਾ ਸ਼ਰਮਾ ਵੀ ਉਨ੍ਹਾਂ ਦੇ ਨਾਲ ਸੀ। ਦੋਵੇਂ ਸਵੇਰੇ ਪ੍ਰੇਮਾਨੰਦ ਮਹਾਰਾਜ ਦੇ ਕੈਲੀ ਕੁੰਜ ਆਸ਼ਰਮ ਪਹੁੰਚੇ। ਦੋਹਾਂ ਨੇ ਪ੍ਰੇਮਾਨੰਦ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ।ਪ੍ਰੇਮਾਨੰਦ ਮਹਾਰਾਜ ਨੇ ਵਿਰਾਟ ਅਤੇ ਅਨੁਸ਼ਕਾ ਨੂੰ ਪੁੱਛਿਆ- ਕੀ ਤੁਸੀਂ ਖੁਸ਼ ਹੋ? ਇਸ 'ਤੇ ਵਿਰਾਟ ਨੇ ਮੁਸਕਰਾਉਂਦੇ ਹੋਏ ਕਿਹਾ- ਹਾਂ। ਮਹਾਰਾਜ ਨੇ ਦੋਹਾਂ ਨੂੰ ਆਸ਼ੀਰਵਾਦ ਦਿੱਤਾ-ਜਾਓ, ਬਹੁਤ ਖੁਸ਼ ਰਹੋ, ਨਾਮ ਜਪਦੇ ਰਹੋ। ਇਸ 'ਤੇ ਅਨੁਸ਼ਕਾ ਨੇ ਪੁੱਛਿਆ- ਬਾਬਾ, ਕੀ ਨਾਮ ਜਪਣ ਨਾਲ ਸਭ ਕੁਝ ਪੂਰਾ ਹੋ ਜਾਵੇਗਾ? ਮਹਾਰਾਜ ਨੇ ਕਿਹਾ- ਹਾਂ, ਸਭ ਕੁਝ ਪੂਰਾ ਹੋ ਜਾਵੇਗਾ।
ਵਿਰਾਟ ਅਤੇ ਅਨੁਸ਼ਕਾ ਮਥੁਰਾ ਦੇ ਹੋਟਲ ਰੈਡੀਸਨ 'ਚ ਰੁਕੇ ਹੋਏ ਸਨ। ਦੋਵੇਂ ਸਵੇਰੇ 7.20 ਵਜੇ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਪਹੁੰਚੇ। ਜਾਣਕਾਰੀ ਮੁਤਾਬਕ ਦੋਹਾਂ ਨੇ ਮਹਾਰਾਜ ਨਾਲ ਕਰੀਬ 7 ਮਿੰਟ ਇਕੱਲੇ 'ਚ ਗੱਲਬਾਤ ਕੀਤੀ। ਇਸ ਮੁਲਾਕਾਤ ਦੀ ਪੂਰੀ ਵੀਡੀਓ ਵੀ ਪ੍ਰੇਮਾਨੰਦ ਆਸ਼ਰਮ ਵੱਲੋਂ ਜਾਰੀ ਕੀਤੀ ਗਈ ਹੈ।ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਛੱਡਣ ਤੋਂ ਅੱਧੇ ਘੰਟੇ ਬਾਅਦ ਵਿਰਾਟ-ਅਨੁਸ਼ਕਾ ਵਾਪਸ ਪਰਤੇ। ਕਰੀਬ 2 ਘੰਟੇ 20 ਮਿੰਟ ਤੱਕ ਆਸ਼ਰਮ 'ਚ ਰਹਿਣ ਤੋਂ ਬਾਅਦ ਉਹ ਸਵੇਰੇ 9.40 'ਤੇ ਉੱਥੋਂ ਰਵਾਨਾ ਹੋਏ। ਇਸ ਦੌਰਾਨ ਦੋਵਾਂ ਨੇ ਆਸ਼ਰਮ ਦੇ ਕੰਮਕਾਜ ਨੂੰ ਦੇਖਿਆ ਅਤੇ ਸਮਝਿਆ।
Get all latest content delivered to your email a few times a month.