ਤਾਜਾ ਖਬਰਾਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਮੱਧ ਪੂਰਬ ਦੌਰੇ ਦੇ ਪਹਿਲੇ ਦਿਨ ਸਾਊਦੀ ਅਰਬ ਪਹੁੰਚ ਗਏ ਹਨ। ਇਸ ਦੌਰਾਨ ਸਾਊਦੀ ਏਅਰਫੋਰਸ ਨੇ ਉਨ੍ਹਾਂ ਨੂੰ ਏਅਰ ਸਪੇਸ ਵਿੱਚ ਸੁਰੱਖਿਅਤ ਕੀਤਾ।ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਹਵਾਈ ਅੱਡੇ 'ਤੇ ਟਰੰਪ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੂੰ ਰਵਾਇਤੀ ਸਾਊਦੀ ਕੌਫੀ ਪਰੋਸੀ ਗਈ।
ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦੀ ਇਹ ਪਹਿਲੀ ਰਸਮੀ ਵਿਦੇਸ਼ ਯਾਤਰਾ ਹੈ। ਇਸ ਤੋਂ ਪਹਿਲਾਂ ਉਹ ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ 26 ਅਪ੍ਰੈਲ ਨੂੰ ਵੈਟੀਕਨ ਪਹੁੰਚੇ ਸਨ।ਟਰੰਪ ਕੱਲ ਯਾਨੀ 14 ਮਈ ਨੂੰ ਖਾੜੀ ਨੇਤਾਵਾਂ ਦੇ ਸੰਮੇਲਨ 'ਚ ਹਿੱਸਾ ਲੈਣਗੇ ਅਤੇ ਫਿਰ ਕਤਰ ਜਾਣਗੇ। ਟਰੰਪ ਆਪਣੇ ਦੌਰੇ ਦੇ ਆਖਰੀ ਦਿਨ 15 ਮਈ ਨੂੰ ਯੂਏਈ ਪਹੁੰਚਣਗੇ।
ਦੇਖੋ ਤਸਵੀਰਾਂ....
Get all latest content delivered to your email a few times a month.