ਤਾਜਾ ਖਬਰਾਂ
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਮਾਈਕ ਹੇਸਨ ਨੂੰ ਪਾਕਿਸਤਾਨ ਦਾ ਨਵਾਂ ਵਾਈਟ-ਬਾਲ ਕੋਚ ਨਿਯੁਕਤ ਕੀਤਾ ਹੈ। ਹੇਸਨ ਵਨਡੇ ਅਤੇ ਟੀ-20 ਟੀਮ ਦੇ ਮੁੱਖ ਕੋਚ ਬਣ ਗਏ ਹਨ। ਨਿਊਜ਼ੀਲੈਂਡ ਤੋਂ ਮਾਈਕ 26 ਮਈ ਤੋਂ ਚਾਰਜ ਸੰਭਾਲਣਗੇ।ਹਾਲਾਂਕਿ ਪੀਸੀਬੀ ਨੇ ਉਨ੍ਹਾਂ ਦੇ ਕਰਾਰ ਬਾਰੇ ਜਾਣਕਾਰੀ ਨਹੀਂ ਦਿੱਤੀ।50 ਸਾਲਾ ਹੇਸਨ 2019-23 ਤੋਂ ਆਈਪੀਐਲ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ ਦੇ ਮੁੱਖ ਕੋਚ ਰਹੇ ਹਨ। ਉਹ 2012-18 ਤੱਕ ਨਿਊਜ਼ੀਲੈਂਡ ਦੀ ਪੁਰਸ਼ ਟੀਮ ਦੇ ਕੋਚ ਵੀ ਸੀ। ਵਰਤਮਾਨ ਵਿੱਚ ਹੇਸਨ ਪਾਕਿਸਤਾਨ ਸੁਪਰ ਲੀਗ (ਪੀਐਸਐਲ) ਵਿੱਚ ਇਸਲਾਮਾਬਾਦ ਯੂਨਾਈਟਿਡ ਦੀ ਕੋਚਿੰਗ ਕਰ ਰਹੇ ਸਨ। ਇਸਲਾਮਾਬਾਦ ਯੂਨਾਈਟਿਡ PSL 2024 ਦੀ ਜੇਤੂ ਸੀ।ਬੋਰਡ ਨੇ ਪਾਕਿਸਤਾਨ ਦੇ ਅੰਤਰਿਮ ਕੋਚ ਆਕਿਬ ਜਾਵੇਦ ਨੂੰ ਹਾਈ ਪਰਫਾਰਮੈਂਸ ਡਾਇਰੈਕਟਰ ਨਿਯੁਕਤ ਕੀਤਾ ਹੈ। ਜਾਵੇਦ ਪਾਕਿਸਤਾਨ ਚੋਣਕਰਤਾ ਟੀਮ ਦਾ ਅਹਿਮ ਹਿੱਸਾ ਹੋਣਗੇ।
Get all latest content delivered to your email a few times a month.