ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਈ: ਜ਼ਿਲ੍ਹਾ ਪੁਲਿਸ ਵੱਲੋਂ ਐੱਸ ਐੱਸ ਪੀ ਦੀਪਕ ਪਾਰੀਕ ਦੀਆਂ ਹਦਾਇਤਾਂ ਤੇ ਜ਼ਿਲ੍ਹੇ ਵਿੱਚ ਬਿਨਾਂ ਰਜਿਸਟ੍ਰੇਸ਼ਨ ਤੋਂ ਕੰਮ ਕਰਨ ਵਾਲੇ ਇਮੀਗ੍ਰੇਸ਼ਨ ਸੈਂਟਰਾਂ ਦੀ ਜਾਂਚ ਦੌਰਾਨ ਅੱਜ ਸੀ ਪੀ 67 ਵਿੱਚ ਕੰਮ ਕਰ ਰਹੇ ਇਮੀਗ੍ਰੇਸ਼ਨ ਸੈਂਟਰਾਂ ਦੀ ਪੜਤਾਲ ਬਾਅਦ ਦੋ ਸੈਂਟਰਾਂ ਤੇ ਪਰਚਾ ਦਰਜ ਕੀਤਾ ਗਿਆ।
ਡੀ ਐੱਸ ਪੀ ਸਿਟੀ 2 ਮੋਹਾਲੀ, ਹਰਸਿਮਰਨ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਪੀ (ਅਰਬਨ) ਹਰਬੀਰ ਸਿੰਘ ਅਟਵਾਲ ਦੀ ਰਹਿਨੁਮਾਈ ਅਧੀਨ ਜਾਅਲੀ ਇਮੀਗ੍ਰੇਸ਼ਨ ਦੀ ਆੜ੍ਹ ਵਿੱਚ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅੱਜ ਮੁੱਖ ਅਫਸਰ ਥਾਣਾ ਫੇਜ-11 ਮੋਹਾਲੀ ਇੰਸਪੈਕਟਰ ਅਮਨ ਵੱਲੋਂ ਸਮੇਤ ਫੋਰ ਸੀ.ਪੀ. ਮਾਲ ਸੈਕਟਰ 67, ਮੋਹਾਲੀ ਵਿਖੇ ਚਲ ਰਹੇ ਇੰਮੀਗ੍ਰੇਸ਼ਨ ਸੈਟਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਸੀ ਪੀ 67 ਮਾਲ ਵਿੱਚ ਕੁੱਲ 11 ਇੰਮੀਗ੍ਰੇਸ਼ਨ ਸੈਂਟਰ ਚੱਲ ਰਹੇ ਸਨ। ਇਨ੍ਹਾਂ ਇੰਮੀਗ੍ਰੇਸ਼ਨ ਸੈਟਰਾਂ ਵਿਚੋਂ 06 ਇੰਮੀਗ੍ਰੇਸ਼ਨ ਅਧਿਕਾਰਿਤ ਹਨ, ਇੱਕ ਦਫ਼ਤਰ ਵਿੱਚ ਕੰਟੈਂਟ ਕਰੀਏਟਰ ਦਾ ਕੰਮ ਚਲ ਰਿਹਾ ਹੈ ਅਤੇ ਇੱਕ ਇੰਮੀਗ੍ਰਸ਼ਨ ਸੈਂਟਰ ਐੱਸ ਡੀ ਜੀ ਕੰਸਲਟੇਂਸੀ ਦੇ ਨਾਮ ਤੋਂ ਦਫ਼ਤਰ ਨੰਬਰ 623, 6ਵੀ ਮੰਜਿਲ, ਸੀ.ਪੀ. 67 ਮਾਲ ਵਿਖੇ ਅਣਅਧਿਕਾਰਿਤ ਪਾਇਆ ਗਿਆ ਜੋ ਕਿ ਨਾਜਾਇਜ਼ ਤੌਰ ਤੇ ਇੰਮੀਗ੍ਰੇਸ਼ਨ ਦਾ ਕੰਮ ਕਰ ਰਹੇ ਸੀ, ਜਿਸ ਦੇ ਮਾਲਕ ਪਿਊਸ਼ ਡੋਗਰਾ ਵਾਸੀ ਮਕਾਨ ਨੰਬਰ 529. ਜਾਨੀਮਾਲ ਜੰਮੂ, ਹਾਲ ਵਾਸੀ ਮਕਾਨ ਨੰਬਰ 4797/3,38 ਵੈਸਟ ਚੰਡੀਗੜ੍ਹ ਮਲੋਆ ਦੇ ਖਿਲਾਫ ਮੁਕਦਮਾ ਨੰਬਰ 59 ਮਿਤੀ 13-05-2025 ਅ/ਧ 24 ਇੰਮੀਗ੍ਰੇਸ਼ਨ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ ਅਤੇ 03 ਦਫਤਰ ਬੰਦ ਪਾਏ ਗਏ ਹਨ। ਇਸ ਤੋਂ ਇਲਾਵਾ ਦਫ਼ਤਰ ਨੰਬਰ 1114 ਵਿਚ ਮਾਈਗ੍ਰੇਟ ਐਕਸਪਰਟ ਸੋਲਿਊਸ਼ਨ ਸੀ.ਪੀ. 67 ਮਾਲ ਕੰਮ ਕਰ ਰਿਹਾ ਜੋ ਕਿ ਪਿਛਲੇ ਇੱਕ ਮਹੀਨੇ ਤੋਂ ਬੰਦ ਪਿਆ ਹੈ। ਇਸ ਮਾਈਗ੍ਰੇਟ ਐਕਸਪਰਟ ਸੋਲਿਊਸ਼ਨ ਦੇ ਮਾਲਕ ਸ਼ੋਏਬ ਸ਼ੇਖ ਅਤੇ ਸਮੀਰ ਉਰਫ਼ ਸਰਫਰਾਸ਼ ਦੇ ਖਿਲਾਫ ਦਰਖਾਸਤ ਵੱਲੋਂ ਡੋਰੇ ਨਾਇਕ ਦੇ ਆਧਾਰ 'ਤੇ ਬਾਅਦ ਪੜਤਾਲ ਮੁਕੱਦਮਾ ਅ/ਧ 316(2), 318(4) ਬੀ ਐਨ ਐਸ ਅਤੇ 24 ਇੰਮੀਗ੍ਰੇਸ਼ਨ ਐਕਟ ਦਰਜ ਕਰਨ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦਰਖਾਸਤੀ ਡੋਰੇ ਨਾਇਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ
Get all latest content delivered to your email a few times a month.