ਤਾਜਾ ਖਬਰਾਂ
ਪਟਿਆਲਾ:- ਆਮ ਲੋਕਾਂ ਨੂੰ ਪੁਲਿਸ ਥਾਣਿਆਂ ਦੇ ਵਿੱਚ ਇਨਸਾਫ ਦੇਣ ਦੀ ਥਾਂ ਰੋਹਬ ਝਾੜਨ ਵਾਲੇ ਐਸਐਚਓ ਨੂੰ ਐਸਐਸਪੀ ਵੱਲੋਂ ਸਸਪੈਂਡ ਕਰਨ ਤੇ ਸੱਚਮੁੱਚ ਪੰਜਾਬ ਸਰਕਾਰ ਨੂੰ ਸਲੂਟ ਇਸ ਕਰਕੇ ਹੈ ਕਿਉਂਕਿ ਆਮ ਤੌਰ ਤੇ ਪੰਜਾਬ ਦੇ ਬਹੁਤ ਸਾਰੇ ਥਾਣਿਆਂ ਚ ਇਨਸਾਫ ਲਈ ਜਾਂਦੀ ਆਮ ਲੋਕਾਂ ਨਾਲ ਹੇਠਲੇ ਪੱਧਰ ਤੇ ਪੁਲਿਸ ਕਰਮਚਾਰੀ ਬਦਸਲੂਕੀ ਤਾਂ ਕਰ ਜਾਂਦੇ ਹਨ ਇਥੋਂ ਤੱਕ ਕਿ ਪੁਲਿਸ ਥਾਣੇ ਦੇ ਮੁਖੀ ਜਿਨਾਂ ਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ , ਉਹ ਵੀ ਇਨਸਾਫ ਦੇਣ ਦੀ ਥਾਂ ਆਪਣੀ ਸਿਆਸੀ ਆਕਾਵਾਂ ਜਾਂ ਫਿਰ ਇਨਸਾਫ ਲੈਣ ਆਈ ਧਿਰ ਦੀ ਵਿਰੋਧੀ ਧਿਰ ਦੇ ਨਾਲ ਮਿਲੀ ਭੁਗਤ ਕਰਕੇ ਬੇਇਜਤ ਕਰ ਦੇਣਾ ਹੁੰਦਾ ਹੈ । ਅਜਿਹੀਆਂ ਘਟਨਾਵਾਂ ਆਮ ਤੌਰ ਤੇ ਪੰਜਾਬ ਬਹੁਤ ਸਾਰੇ ਲੋਕਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ ਹਨ ।
ਇਹ ਘਟਨਾ ਪਟਿਆਲਾ ਜਿਲ੍ਹੇ ਦੀ ਹੈ ਜਿੱਥੇ ਕਿ ਭਾਦਸੋ ਥਾਣੇ ਦੇ ਐਸਐਚਓ ਵੱਲੋਂ ਆਮ ਲੋਕਾਂ ਨਾਲ ਬਦਸਲੂਕੀ ਕੀਤੀ ਜਾਂਦੀ ਸੀ ਜਿਸ ਦੀ ਸ਼ਿਕਾਇਤ ਪੁਲਿਸ ਜਿਲਾ ਪਟਿਆਲਾ ਦੇ ਐਸਐਸਪੀ ਨੂੰ ਮਿਲੀ ਜਿਨਾਂ ਨੇ ਐਸ ਐਚ ਓ ਵਿਰੁੱਧ ਇਹ ਕਾਰਵਾਈ ਕੀਤੀ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਇਹ ਕਾਰਵਾਈਆਂ ਉਸ ਸਮੇਂ ਹੀ ਹੁੰਦੀਆਂ ਹਨ ਜਦੋਂ ਸਰਕਾਰ ਦੇ ਵੱਡੇ ਅਧਿਕਾਰੀਆਂ ਨੂੰ ਲੋਕਾਂ ਨੂੰ ਥਾਣਿਆਂ ਚ ਇਨਸਾਫ ਦੇਣ ਲਈ ਸਖਤ ਹੁਕਮ ਹੋਣ ।
Get all latest content delivered to your email a few times a month.