ਤਾਜਾ ਖਬਰਾਂ
ਪੰਜਾਬ ਕਿੰਗਜ਼ (PBKS) ਨੇ IPL 2025 ਦੇ 59ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ (RR) ਨੂੰ 10 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਟੀਮ ਮੌਜੂਦਾ ਸੀਜ਼ਨ ਦੀ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਆ ਗਈ ਹੈ।ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਪਲੇਆਫ਼ ਲਈ 11 ਸਾਲਾਂ ਬਾਅਦ ਕੁਆਲੀਫਾਈ ਕਰਨ ਜਾ ਰਹੀ ਹੈ।
ਸਵਾਈ ਮਾਨਸਿੰਘ ਸਟੇਡੀਅਮ 'ਚ 220 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ 20 ਓਵਰਾਂ 'ਚ 7 ਵਿਕਟਾਂ 'ਤੇ 209 ਦੌੜਾਂ ਹੀ ਬਣਾ ਸਕੀ। ਪੰਜਾਬ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 5 ਵਿਕਟਾਂ 'ਤੇ 219 ਦੌੜਾਂ ਬਣਾਈਆਂ। ਪੰਜਾਬ ਲਈ ਸ਼ਸ਼ਾਂਕ ਸਿੰਘ ਨੇ 30 ਗੇਂਦਾਂ 'ਤੇ 59 ਦੌੜਾਂ ਬਣਾ ਕੇ ਅਜੇਤੂ ਪਰਤੇ, ਜਦਕਿ ਨੇਹਲ ਵਢੇਰਾ ਨੇ 37 ਗੇਂਦਾਂ 'ਤੇ 70 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਤੁਸ਼ਾਰ ਦੇਸ਼ਪਾਂਡੇ ਨੇ 2 ਵਿਕਟਾਂ ਲਈਆਂ।
ਜਵਾਬੀ ਪਾਰੀ ਵਿੱਚ ਯਸ਼ਸਵੀ ਜੈਸਵਾਲ (50 ਦੌੜਾਂ) ਅਤੇ ਵੈਭਵ ਸੂਰਿਆਵੰਸ਼ੀ (40 ਦੌੜਾਂ) ਨੇ ਰਾਜਸਥਾਨ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ 29 ਗੇਂਦਾਂ 'ਤੇ 76 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ ਪਰ ਟੀਮ ਨੇ ਵਿਚਕਾਰਲੇ ਓਵਰਾਂ 'ਚ 3 ਵਿਕਟਾਂ ਗੁਆ ਦਿੱਤੀਆਂ। ਯਸ਼ਸਵੀ ਜੈਸਵਾਲ 50, ਸੰਜੂ ਸੈਮਸਨ 20 ਅਤੇ ਰਿਆਨ ਪਰਾਗ 13 ਦੌੜਾਂ ਬਣਾ ਕੇ ਆਊਟ ਹੋਏ। ਅਜਿਹੇ 'ਚ ਧਰੁਵ ਜੁਰੇਲ (53 ਦੌੜਾਂ) ਨੇ ਅਰਧ ਸੈਂਕੜਾ ਲਗਾ ਕੇ ਪਾਰੀ ਨੂੰ ਸੰਭਾਲ ਲਿਆ, ਪਰ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਪੰਜਾਬ ਵੱਲੋਂ ਹਰਪ੍ਰੀਤ ਬਰਾੜ ਨੇ 3 ਵਿਕਟਾਂ ਲਈਆਂ।
Get all latest content delivered to your email a few times a month.