ਤਾਜਾ ਖਬਰਾਂ
ਆਗਰਾ-ਕਾਨਪੁਰ, 23 ਮਈ- ਬਕੇਵਾਰ ਥਾਣਾ ਖੇਤਰ ਦੇ ਪਿੰਡ ਬਿਜੌਲੀ ਨੇੜੇ ਵੀਰਵਾਰ ਦੁਪਹਿਰ ਇੱਕ ਭਿਆਨਕ ਸੜਕ ਹਾਦਸਾ ਹੋਇਆ, ਜਿਸ ਵਿੱਚ ਡਾਕ ਵਿਭਾਗ ਦੇ ਦੋ ਬ੍ਰਾਂਚ ਪੋਸਟ ਮਾਸਟਰਾਂ ਦੀ ਮੌਤ ਹੋ ਗਈ। ਇਹ ਹਾਦਸਾ ਆਗਰਾ-ਕਾਨਪੁਰ ਰਾਸ਼ਟਰੀ ਰਾਜਮਾਰਗ 'ਤੇ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਸਕੂਟਰ ਨਾਲ ਖੜੇ ਨੌਜਵਾਨ ਅਤੇ ਇਕ ਔਰਤ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਦੌਰਾਨ ਸਕੂਟਰ ਕਾਰ ਦੇ ਹੇਠਾਂ ਫਸ ਗਿਆ ਅਤੇ ਡਰਾਈਵਰ ਨੇ ਕਾਰ ਨੂੰ ਲਗਭਗ 50 ਮੀਟਰ ਤੱਕ ਘਸੀਟਿਆ, ਜਿਸ ਤੋਂ ਬਾਅਦ ਕਾਰ ਅਣਕਾਬੂ ਹੋ ਕੇ ਪਲਟ ਗਈ। ਟੱਕਰ ਇਨੀ ਜ਼ੋਰਦਾਰ ਸੀ ਕਿ ਦੋਵੇਂ ਸਕੂਟਰ ਸਵਾਰਾਂ ਦੀ ਮੌਕੇ 'ਤੇ ਹੀ ਹਾਲਤ ਨਾਜ਼ੁਕ ਹੋ ਗਈ। ਜਦ ਪੁਲਿਸ ਨੇ ਦੋਹਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ 24 ਸਾਲਾ ਅਤੁਲ ਸ਼ਾਕਿਆ ਅਤੇ 22 ਸਾਲਾ ਸੰਗਮ ਗੌਤਮ ਵਜੋਂ ਹੋਈ ਹੈ। ਦੋਵੇਂ ਕੁਝ ਸਮਾਂ ਪਹਿਲਾਂ ਹੀ ਡਾਕ ਵਿਭਾਗ ਵਿੱਚ ਨੌਕਰੀ 'ਤੇ ਲੱਗੇ ਸਨ। ਅਤੁਲ ਖਰਦੁਲੀ ਬਸਰੇਹਰ ਡਾਕਘਰ ਅਤੇ ਸੰਗਮ ਬਰੌਲੀ ਖੁਰਦ ਡਾਕਘਰ 'ਚ ਤਾਇਨਾਤ ਸਨ। ਦੋਹਾਂ ਵਿਭਾਗੀ ਮੀਟਿੰਗ 'ਚ ਭਾਗ ਲੈਣ ਤੋਂ ਬਾਅਦ ਘਰ ਵਾਪਸੀ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ।
ਇਸ ਘਟਨਾ ਦੌਰਾਨ ਕਾਰ ਵਿੱਚ ਸਫ਼ਰ ਕਰ ਰਹੇ ਤਿੰਨ ਰੂਸੀ ਨਾਗਰਿਕਾਂ — ਯਾਕੋਨਿਕਾ (55), ਸੇਰਜ਼ਾਰ ਸੇਲੀਏਵ (54) ਅਤੇ ਜਾਰਜੀ (57) — ਨੂੰ ਹਲਕੀਆਂ ਚੋਟਾਂ ਆਈਆਂ। ਤਿੰਨੋਂ ਮਾਯਾਪੁਰ (ਪੱਛਮੀ ਬੰਗਾਲ) ਤੋਂ ਮਥੁਰਾ-ਵ੍ਰਿੰਦਾਵਨ ਦੀ ਯਾਤਰਾ 'ਤੇ ਜਾ ਰਹੇ ਸਨ। ਕਾਰ ਚਲਾ ਰਹੇ ਯਾਕੋਨਿਕਾ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦ ਉਹ ਨੀਂਦ ਦੀ ਗਿੜਫ਼ਤ 'ਚ ਆ ਗਿਆ।
ਹਾਦਸੇ ਵੇਲੇ ਉਨ੍ਹਾਂ ਨਾਲ ਚਲ ਰਹੇ ਪ੍ਰਸ਼ਾਂਤ ਨੇ ਦੱਸਿਆ ਕਿ ਉਹ ਕੋਲ ਹੀ ਆਪਣੇ ਸਕੂਟਰ ਨਾਲ ਰੁਕੇ ਹੋਏ ਸਨ। ਜਦ ਤੱਕ ਉਹ ਪਾਣੀ ਪੀ ਰਹੇ ਸਨ, ਉਨ੍ਹਾਂ ਦੇ ਸਾਥੀਆਂ ਨੂੰ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ ਅਤੇ ਦੋਨਾਂ ਦੀ ਮੌਤ ਨੇ ਪਰਿਵਾਰਾਂ 'ਚ ਸੋਗ ਦੀ ਲਹਿਰ ਪਾ ਦਿੱਤੀ।
ਇੰਸਪੈਕਟਰ ਇੰਚਾਰਜ ਭੂਪੇਂਦਰ ਰਾਠੀ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੀ ਵਜ੍ਹਾ ਕਾਰ ਚਲਾਕ ਨੂੰ ਨੀਂਦ ਆਉਣਾ ਸੀ। ਪੁਲਿਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ।
Get all latest content delivered to your email a few times a month.