IMG-LOGO
ਹੋਮ ਪੰਜਾਬ, ਰਾਸ਼ਟਰੀ, ਖੇਡਾਂ, 🟠ਵਿਰਾਟ ਕੋਹਲੀ ਨੇ ਬੰਗਲੁਰੂ ਵਿੱਚ ਹੋਈ ਭਗਦੜ 'ਤੇ ਦੁੱਖ ਕੀਤਾ...

🟠ਵਿਰਾਟ ਕੋਹਲੀ ਨੇ ਬੰਗਲੁਰੂ ਵਿੱਚ ਹੋਈ ਭਗਦੜ 'ਤੇ ਦੁੱਖ ਕੀਤਾ ਪ੍ਰਗਟ...

Admin User - Jun 05, 2025 09:44 AM
IMG

ਮੁੰਬਈ, 5 ਜੂਨ– ਆਈਪੀਐਲ 2025 ਦੀ ਜਿੱਤ ਤੋਂ ਬਾਅਦ ਰਾਇਲ ਚੈਲੇਂਜਰਜ਼ ਬੰਗਲੌਰ ਵੱਲੋਂ ਮਨਾਏ ਜਾ ਰਹੇ ਜਸ਼ਨ ਦੌਰਾਨ ਐਮ ਚਿੰਨਾਸਵਾਮੀ ਸਟੇਡੀਅਮ ਬਾਹਰ ਭਾਰੀ ਭੀੜ ਕਾਰਨ ਭਗਦੜ ਮਚ ਗਈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ ਤੇ 33 ਲੋਕ ਜ਼ਖਮੀ ਹੋ ਗਏ ਸਨ। ਇਸ ਹਾਦਸੇ ਨੇ ਆਰਸੀਬੀ ਦੀ ਜਿੱਤ ਦੀ ਖੁਸ਼ੀ ਨੂੰ ਗਹਿਰੀ ਤਕਲੀਫ ਵਿੱਚ ਤਬਦੀਲ ਕਰ ਦਿੱਤਾ। ਇਸ ਤੇ ਕਪਤਾਨ ਵਿਰਾਟ ਕੋਹਲੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਗਹਿਰੀ ਦੁਖੀ ਭਾਵਨਾ ਸਾਂਝੀ ਕਰਦਿਆਂ ਕਿਹਾ, ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਹਨ, ਮੈਂ ਪੂਰੀ ਤਰ੍ਹਾਂ ਟੁੱਟ ਗਿਆ ਹਾਂ। ਆਰਸੀਬੀ ਨੇ ਹਾਦਸੇ 'ਤੇ ਸੋਗ ਪ੍ਰਗਟ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। 



Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.