ਤਾਜਾ ਖਬਰਾਂ
ਮੁਹਾਲੀ, 7 ਜੂਨ – ਮੁਹਾਲੀ ਦੀ ਜ਼ਿਲ੍ਹਾ ਅਦਾਲਤ ਨੇ ਯੂ-ਟਿਊਬਰ ਜਸਬੀਰ ਸਿੰਘ ਨੂੰ, ਜਿਸ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ, ਦੋ ਦਿਨਾਂ ਦੇ ਵਧੇਰੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਅਦਾਲਤ ਵਿੱਚ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਦਲੀਲ ਦਿੰਦਿਆਂ ਕਿਹਾ ਕਿ ਜਸਬੀਰ ਸਿੰਘ ਦੇ ਪਾਕਿਸਤਾਨ ਨਾਲ ਸਿੱਧੇ ਤੌਰ ’ਤੇ ਸੰਬੰਧ ਹਨ ਅਤੇ ਉਸਦੇ ਮੋਬਾਈਲ ’ਚ ਮਿਲੇ ਕਰੀਬ 150 ਸ਼ੱਕੀ ਨੰਬਰਾਂ ਨਾਲ ਸੰਪਰਕ ਦਿਖਾਈ ਦਿੰਦਾ ਹੈ, ਜਿਸ ਵਿਚ ‘ਦਾਨਿਸ਼’ ਨਾਂ ਦਾ ਨੰਬਰ ਵੀ ਸ਼ਾਮਲ ਹੈ। ਇਨ੍ਹਾਂ ਆਧਾਰਾਂ ’ਤੇ ਸਰਕਾਰੀ ਪੱਖ ਨੇ ਉਸ ਦੇ ਲੈਪਟਾਪ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ। ਇਸ ਦੇ ਉਲਟ ਬਚਾਅ ਧਿਰ ਨੇ ਇਹ ਦਲੀਲ ਦਿੱਤੀ ਕਿ ਜਸਬੀਰ ਸਿੰਘ ਸਿਰਫ਼ ਇੱਕ ਆਮ ਯੂ-ਟਿਊਬਰ ਹੈ, ਜੋ ਕੇਵਲ ਪਾਕਿਸਤਾਨ ਨਹੀਂ ਸਗੋਂ ਹੋਰ ਕਈ ਦੇਸ਼ਾਂ ਵਿੱਚ ਵੀ ਯਾਤਰਾ ਕਰ ਚੁੱਕਾ ਹੈ ਅਤੇ ਉਸ ਉੱਤੇ ਲਾਏ ਗਏ ਇਲਜ਼ਾਮ ਬੇਬੁਨਿਆਦ ਹਨ।
Get all latest content delivered to your email a few times a month.