ਤਾਜਾ ਖਬਰਾਂ
ਲੁਧਿਆਣਾ, 14 ਜੂਨ- ਲੁਧਿਆਣਾ ਸ਼ਹਿਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਆਉਣ ਉੱਤੇ ਲੋਕਾਂ ਵੱਲੋਂ ਭਾਰੀ ਰੋਸ ਪ੍ਰਗਟ ਕੀਤਾ ਗਿਆ। ਇਹ ਵਿਰੋਧ ਪੰਜਾਬ ਦੇ ਪਾਣੀ ਹੱਕਾਂ ਨੂੰ ਲੈ ਕੇ ਸੀ। ਉਨ੍ਹਾਂ ਨੇ ਸੈਣੀ ਨੂੰ "ਪਾਣੀ ਚੋਰ ਵਾਪਸ ਜਾਓ" ਵਾਲੇ ਨਾਅਰੇ ਲਾ ਕੇ ਕਾਲੀ ਝੰਡੀ ਵੀ ਵਿਖਾਈ। ਇਹ ਵਿਰੋਧ ਪੰਜਾਬ ਦੇ ਪਾਣੀ ਹੱਕਾਂ ਦੀ ਰਾਖੀ ਲਈ ਲੋਕਾਂ ਦੇ ਉੱਭਰਦੇ ਗੁੱਸੇ ਨੂੰ ਦਰਸਾਉਂਦਾ ਹੈ। ਲੁਧਿਆਣਾ ਵਾਸੀਆਂ ਨੇ ਖੁੱਲ੍ਹੀ ਚੇਤਾਵਨੀ ਦਿੱਤੀ ਕਿ ਭਾਜਪਾ, ਜੋ ਹਰਿਆਣਾ ਸਰਕਾਰ ਦੀ ਹਮਾਇਤ ਕਰ ਰਹੀ ਹੈ, ਨੂੰ ਪੰਜਾਬ ਦੇ ਹਿੱਤਾਂ ਦੀ ਅਣਦੇਖੀ ਕਰਨ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਚੋਣਾਂ ਦੌਰਾਨ ਭਾਜਪਾ ਨੂੰ ਵੋਟਾਂ ਰਾਹੀਂ ਸਬਕ ਸਿਖਾਇਆ ਜਾਵੇਗਾ।