IMG-LOGO
ਹੋਮ ਰਾਸ਼ਟਰੀ: ਈਰਾਨੀ ਸਰਕਾਰ ਲੋਕਾਂ ਨੂੰ ਵਟਸਐਪ ਡਿਲੀਟ ਕਰਨ ਦੀ ਕੀਤੀ ਬੇਨਤੀ...

ਈਰਾਨੀ ਸਰਕਾਰ ਲੋਕਾਂ ਨੂੰ ਵਟਸਐਪ ਡਿਲੀਟ ਕਰਨ ਦੀ ਕੀਤੀ ਬੇਨਤੀ...

Admin User - Jun 18, 2025 04:14 PM
IMG

ਮੋਹਾਲੀ, 18 ਜੂਨ-  ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ 6 ਦਿਨ ਹੋ ਚੁੱਕੇ ਹਨ ਪਰ ਹਮਲੇ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਿਵੇਂ ਹੀ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਈਰਾਨ ਦੀ ਸਰਕਾਰ ਨੇ ਲੋਕਾਂ ਨੂੰ ਵਟਸਐਪ ਡਿਲੀਟ ਕਰਨ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਲੋਕਾਂ ਨੂੰ ਆਪਣੇ ਫੋਨਾਂ ਤੋਂ ਵਟਸਐਪ ਡਿਲੀਟ ਕਰਨ ਲਈ ਬੇਨਤੀ ਕੀਤੀ ਹੈ। ਈਰਾਨ ਨੇ ਪਹਿਲਾਂ ਵੀ ਯੁੱਧ ਦੌਰਾਨ ਇਹ ਕਦਮ ਚੁੱਕੇ ਸਨ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਨੇ ਫਿਰ ਤੋਂ ਇਹਨਾਂ ਨਿਯਮਾਂ ਨੂੰ ਲੋਕਾਂ ਨੂੰ ਅਪਣਾਉਣ ਦੀ ਬੇਨਤੀ ਕਰ ਰਹੀ ਹੈ। ਇਸ ਦੇ ਨਾਲ ਹੀ ਗੂਗਲ ਪਲੇ ਸਟੋਰ ਉੱਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। 

ਈਰਾਨੀ ਸਰਕਾਰ ਇਸ ਲਈ ਚਿੰਤਤ ਹੈ ਕਿਉਂਕਿ ਵਟਸਐਪ ‘ਤੇ ਇਕ ਨਵਾਂ ਵਿਕਲਪ ਆਇਆ ਹੈ, ਜਿਸ ਨੂੰ Meta ਆਖਦੇ ਹਨ। Meta ਅਮਰੀਕੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਈਰਾਨ ਇਸ ਗੱਲ ਲਈ ਚਿੰਤਤ ਹੈ ਕਿ ਉਹਨਾਂ ਦੇ ਨਾਗਰਿਕਾਂ ਦੀ ਜਾਣਕਾਰੀ ਇਜ਼ਰਾਈਲ ਤੱਕ ਪਹੁੰਚ ਨਾ ਰਹੀ ਹੋਵੇ। ਭਾਰਤ ਤੇ ਕਈ ਹੋਰ ਦੇਸ਼ਾਂ ਵਾਂਗ, ਈਰਾਨ ਵਿੱਚ ਵੀ ਵਟਸਐਪ ਮਸ਼ਹੂਰ ਹੈ। ਲੋਕ ਵਟਸਐਪ ‘ਤੇ ਇੰਸਟੈਂਟ ਮੈਸੇਜਿੰਗ  ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਵਟਸਐਪ ਕੰਪਨੀ ਨੇ ਕਿਹਾ ਹੈ ਕਿ ਵਟਸਐਪ 'ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.