ਤਾਜਾ ਖਬਰਾਂ
ਮੋਹਾਲੀ, 18 ਜੂਨ- ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਦੋਵਾਂ ਦੇਸ਼ਾਂ ਵਿਚਕਾਰ ਯੁੱਧ ਸ਼ੁਰੂ ਹੋਏ ਨੂੰ ਅੱਜ 6 ਦਿਨ ਹੋ ਚੁੱਕੇ ਹਨ ਪਰ ਹਮਲੇ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਅਤੇ ਈਰਾਨ ਰਹਿ ਰਹੇ ਆਸਟ੍ਰੇਲੀਅਨ ਲੋਕ ਦੇਸ਼ ਛੱਡਣਾ ਚਾਹੁੰਦੇ ਹਨ। ਆਸਟ੍ਰੇਲੀਅਨ ਖਜ਼ਾਨਚੀ ਜਿਮ ਚੈਲਮਰਸ ਨੇ 18 ਜੂਨ ਨੂੰ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਵਿੱਚ ਆਸਟ੍ਰੇਲੀਆਈ ਲੋਕਾਂ ਨੂੰ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਕੋਲ ਸਰਕਾਰੀ ਸਹਾਇਤਾ ਲਈ ਰਜਿਸਟਰ ਕੀਤਾ ਹੈ ਤਾਂ ਕਿ ਇਲਾਕੇ ਨੂੰ ਸੁਰੱਖਿਅਤ ਢੰਗ ਨਾਲ ਛੱਡਿਆ ਜਾ ਸਕੇ।
Get all latest content delivered to your email a few times a month.