ਤਾਜਾ ਖਬਰਾਂ
ਗੁਰਦਾਸਪੁਰ, 20 ਜੂਨ- ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਕਲਾਨੌਰ ਵਿੱਚ ਚੋਰੀ ਦੀ ਇੱਕ ਹੋਰ ਵਾਰਦਾਤ ਨੇ ਸਥਾਨਕ ਵਪਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬੀਤੀ ਰਾਤ ਅਣਪਛਾਤੇ ਚੋਰਾਂ ਨੇ ਬਾਜਵਾ ਟੈਲੀਕੌਮ ਨਾਮਕ ਸੀ ਐਸ ਸੀ ਕੇਂਦਰ ਦੀ ਪਿੱਛਲੀ ਦੀਵਾਰ ਤੋੜ ਕੇ ਘੁੱਸ ਕੇ ਏ.ਟੀ.ਐਮ. ਮਸ਼ੀਨ, ਡੀ.ਵੀ.ਆਰ. ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਦੱਸਣਯੋਗ ਗੱਲ ਇਹ ਵੀ ਹੈ ਕਿ ਇਹ ਦੁਕਾਨਾਂ ਕਲਾਨੌਰ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਦੀਆਂ ਹਨ, ਜਿਨ੍ਹਾਂ ਦੇ ਪਿੱਛੇ ਜ਼ਿਲ੍ਹਾ ਪਰਿਸ਼ਦ ਦੀ ਬੇਸੁਧ ਪਈ ਜਮੀਨ ਉੱਤੇ ਉੱਗੀ ਘਾਹ ਫੂਸ ਚੋਰਾਂ ਲਈ ਛੁਪਣ ਦਾ ਢੱਕਣ ਬਣੀ ਹੋਈ ਹੈ।
ਪ੍ਰਭਾਵਿਤ ਦੁਕਾਨਦਾਰ ਸੁਖਦੇਵ ਪਾਲ ਸਿੰਘ ਬਾਜਵਾ ਅਤੇ ਰੋਹਣ ਸੱਚਰ ਨੇ ਇਨ੍ਹਾਂ ਘਟਨਾਵਾਂ 'ਤੇ ਕੜੀ ਨਿੰਦਾ ਕਰਦੇ ਹੋਏ ਪੁਲਿਸ ਦੀ ਨਾਕਾਮੀ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰ ਚੋਰੀਆਂ ਹੋ ਚੁੱਕੀਆਂ ਹਨ, ਪਰ ਰਾਤਰੀ ਗਸ਼ਤ ਜਾਂ ਸੁਰੱਖਿਆ ਦੇ ਸੰਬੰਧ 'ਚ ਪੁਲਿਸ ਵਲੋਂ ਕੋਈ ਢੰਗ ਦਾ ਉਪਰਾਲਾ ਨਹੀਂ ਕੀਤਾ ਗਿਆ। ਸਥਾਨਕ ਲੋਕਾਂ ਵੱਲੋਂ ਪੁਲਿਸ ਤੋਂ ਤੁਰੰਤ ਕਾਰਵਾਈ ਅਤੇ ਰਾਤ ਦੀ ਚੌਕੀ ਸਿਸਟਮ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ।
Get all latest content delivered to your email a few times a month.