ਤਾਜਾ ਖਬਰਾਂ
ਹਿਮਾਚਲ ਪ੍ਰਦੇਸ਼ ਵਿੱਚ ਰਾਜਨੀਤਿਕ ਹਲਚਲ ਮਚ ਗਈ ਜਦੋਂ ਰਾਜ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਕਾਂਗਰਸੀ ਵਿਧਾਇਕ ਰਾਕੇਸ਼ ਕਾਲੀਆ ਨੂੰ ਸੋਸ਼ਲ ਮੀਡੀਆ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਇਹ ਧਮਕੀਆਂ ਸੋਸ਼ਲ ਮੀਡੀਆ 'ਤੇ ਕੀਤੀਆਂ ਗਈਆਂ ਟਿੱਪਣੀਆਂ ਰਾਹੀਂ ਮਿਲੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ।
ਧਮਕੀਆਂ ਦੇ ਸੰਦਰਭ ਵਿੱਚ ਹਰੋਲੀ ਦੇ ਨਿਵਾਸੀ ਅਰੁਣ ਕੁਮਾਰ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ 'ਚ ਦੱਸਿਆ ਗਿਆ ਕਿ ਗੈਂਗਸਟਰ ਅਮਰੀਸ਼ ਰਾਣਾ ਦੀ ਗ੍ਰਿਫਤਾਰੀ ਨਾਲ ਸਬੰਧਤ ਇੱਕ ਫੇਸਬੁੱਕ ਪੋਸਟ ਹੇਠਾਂ ਕੁਝ ਉਕਸਾਊ ਅਤੇ ਡਰਾਉਣੀਆਂ ਟਿੱਪਣੀਆਂ ਆਈਆਂ। ਇੱਕ ਯੂਜਰ ਨੇ "ਜਨਤਾ ਫਿਰ ਤੋਂ ਤਲਵਾਰ ਮੰਗ ਰਹੀ ਹੈ" ਲਿਖਿਆ, ਜਦਕਿ ਦੂਜੇ ਨੇ ਲਿਖਿਆ ਕਿ "ਇਸ ਵਾਰ ਇਸ ਦਾ ਇਸਤੇਮਾਲ ਕਿਸੇ ਰਾਜਨੇਤਾ 'ਤੇ ਹੋਵੇਗਾ", ਜਿਸ ਨਾਲ ਅਗਨੀਹੋਤਰੀ ਅਤੇ ਕਾਲੀਆ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ।
ਉਕਤ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰੋਲੀ ਪੁਲਿਸ ਨੇ ਤੁਰੰਤ ਐਫਆਈਆਰ ਦਰਜ ਕਰ ਲੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲੇ ਵਿਅਕਤੀਆਂ ਦਾ ਅਮਰੀਸ਼ ਰਾਣਾ ਨਾਲ ਕੋਈ ਸੰਬੰਧ ਹੈ ਜਾਂ ਨਹੀਂ। ਯਾਦ ਰਹੇ ਕਿ ਰਾਣਾ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਪਰ ਰਿਹਾਈ ਤੋਂ ਬਾਅਦ ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਫਿਰ ਫਸ ਗਿਆ ਸੀ।
Get all latest content delivered to your email a few times a month.