ਤਾਜਾ ਖਬਰਾਂ
ਚੰਡੀਗੜ੍ਹ, 22 ਜੂਨ - ਪਲਵਲ ਸ਼ਹਿਰ ਦੀ ਨਿਯੂ ਕਲੋਨੀ ਦੇ ਸ਼ਰਧਾਨੰਦ ਪਾਰਕ ਵਿੱਚ ਅੱਜ ਸੂਬਾ ਸਰਕਾਰ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਚਲਾਈ ਜਾ ਰਹੇ ਸਵੱਛਤਾ ਪਖਵਾੜਾ ਦੇ ਸਮਾਪਨ ਮੌਕੇ 'ਤੇ ਜਨਭਾਗੀਦਾਰੀ ਦੇ ਨਾਲ ਰਾਹਗਰੀ ਪ੍ਰੋਗਰਾਮ ਮਿਲ ਕੇ ਰਹੋ, ਖੁੱਲਕੇ ਜਿਯੋ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਸੂਬੇ ਦੇ ਖੇਡ, ਯੁਵਾ ਅਧਿਕਾਰਤਾ ਅਤੇ ਉਦਮਤਾ, ਕਾਨੂੰਨੀ ਵਿਧਾਇਕ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।
ਇਸ ਮੌਕੇ 'ਤੇ ਮੰਤਰੀ ਸ੍ਰੀ ਗੌਰਵ ਗੌਤਮ ਨੇ ਐਮਸੀ ਪਲਵਲ ਦਾ ਲੋਗੋ ਵੀ ਲਾਂਚ ਕੀਤਾ ਅਤੇ ਸਵੱਛ ਪਲਵਲ-ਸੁੰਦਰ ਪਲਵਲ ਅਤੇ ਹਰਿਤ ਪਲਵਲ ਦੀ ਪਰਿਕਲਪਣਾ ਨੂੰ ਸਾਕਾਰ ਕਰਨ ਲਈ ਆਪਣੀ ਪ੍ਰਤੀਬੱਧਤਾ ਦੋਹਰਾਉਂਦੇ ਹੋਏ ਕਿਹਾ ਕਿ ਸਰਸਕਾਰ ਤੇ ਜਿਲ੍ਹਾ ਪ੍ਰਸਾਸ਼ਨ ਦਾ ਮੁੱਖ ਉਦੇਸ਼ ਪਲਵਲ ਨੂੰ ਸਾਫ, ਸੁੰਦਰ ਅਤੇ ਹਰਿਤ ਬਣਾ ਕੇ ਪੂਰੇ ਦੇਸ਼ ਵਿੱਚ ਨੰਬਰ ਵਨ ਬਨਾਉਣਾ ਹੈ, ਇਸ ਦੇ ਲਈ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਹਰਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਨਗਰ ਪਰਿਸ਼ਦ ਦੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਸਵੱਛਤਾ ਨੂੰ ਅਪਨਾਉਣ ਵਿੱਚ ਕੋਈ ਸੰਕੋਚ ਤੇ ਸ਼ਰਮ ਨਹੀਂ ਕਰਨੀ ਚਾਹੀਦੀ ਹੈ ਸਗੋ ਜਿੱਥੇ ਕਿਤੇ ਵੀ ਇਸ ਤਰ੍ਹਾ ਦਾ ਸਵੱਛਤਾ ਮੁਹਿੰਮ ਚੱਲ ਰਿਹਾ ਹੋਵੇ ਉੱਥੇ ਵੱਧ ਚੜ੍ਹ ਕੇ ਸ਼੍ਰਮਦਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਲਵਲ ਦੀ ਸਫਾਈ ਵਿਵਸਥਾ ਬਿਲਕੁੱਲ ਦਰੁਸਤ ਨਜਰ ਆਵੇਗੀ, ਜਿਸ ਦੇ ਲਈ ਨਗਰ ਪਰਿਸ਼ਦ ਨੂੰ ਪਲਵਲ ਨੂੰ ਸਾਫ ਅਤੇ ਸਵੱਛ ਬਨਾਉਣ ਲਈ ਹਰ ਤਰ੍ਹਾ ਦੀ ਸਹੂਲਤਾਂ ਪ੍ਰਦਾਨ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਲਵਲ ਦਾ ਸੁੰਰਦੀਕਰਣ ਕਰਨ ਦੇ ਉਦੇਸ਼ ਨਾਲ ਸ਼ਹਿਰ ਦੇ ਅੰਡਰਪਾਸ ਅਤੇ ਚੌਕ ਚੌਰਾਹਿਆਂ ਨੂੰ ਇਤਿਹਾਸਕ ਧਰੋਹਰਾਂ ਅਤੇ ਮਹਾਨ ਵਿਭੂਤੀਆਂ ਦੀ ਵਾਲ ਪੇਂਟਿੰਗ ਨਾਲ ਸ੧ਾਉਣ ਦਾ ਕੰਮ ਜਾਰੀ ਹੈ।
ਉਨ੍ਹਾਂ ਨੇ ਆਮਜਨਤਾ ਵਿਸ਼ੇਸ਼ਕਰ ਨੌਜੁਆਨਾਂ ਨੁੰ ਸਾਫ ਅਤੇ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਪ੍ਰਧਾਨ ਮੰਤਰੀ ਨਰੇਂਦਰ ਮਦੀ ਦੀ ਅਗਵਾਈ ਅਤੇ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਵੱਛਤਾ ਅਤੇ ਸਫਾਈਨੂੰ ਹਰ ਘਰ ਤੱਕ ਪਹੁੰਚਾਉਣ ਲਈ ਕ੍ਰਿਤਸੰਕਲਪ ਹੈ, ਜਿਸ ਦੇ ਲਈ ਵਿਅਕਤੀ ਨੁੰ ਸਵੱਛਤਾ ਨੂੰ ਆਪਣੀ ਰੋਜਾਨਾ ਜਿੰਦਗੀ ਦਾ ਹਿੱਸਾ ਬਨਾਉਣਾ ਹੋਵੇਗਾ।
ਮੰਤਰੀ ਨੇ ਇਸ ਮੌਕੇ 'ਤੇ ਪੌਧਾ ਰੋਪਣ ਕਰਦੇ ਹੋਏ ਆਮਜਨਤਾ ਨੂੰ ਵਾਤਾਵਰਣ ਸਰੰਖਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਥਵੀ ਸਾਡੀ ਮਾਤਾ ਹੈ ਅਤੇ ਇਸ ਦਾ ਸਰੰਖਣ ਕਰਨਾ ਸਾਡਾ ਪਹਿਲਾ ਧਰਮ ਹੈ। ਹਰ ਵਿਅਕਤੀ ਨੂੰ ਇੱਕ ਪੇੜ ਮਾਂ ਤੇ ਨਾਮ ਮੁਹਿੰਮ ਵਿੱਚ ਭਾਗੀਦਾਰ ਬਣਦੇ ਹੋਏ ਘੱਟ ਤੋਂ ਘੱਟ ਇੱਕ ਪੌਧਾ ਜਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦਾਸਰੰਖਣ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ।
ਇਸ ਮੌਕੇ 'ਤੇ ਉਨ੍ਹਾਂ ਨੇ ਸਵੱਛਤਾ ਯੋਧਾਵਾਂ ਨੂੰ ਸੇਫਟੀ ਜੈਕੇਟ ਦੇ ਨਾਲ-ਨਾਲ ਪ੍ਰਸ਼ਸਤੀ ਪੱਤਰ ਪ੍ਰਦਾਨ ਕਰ ਸਨਮਾਨਿਤ ਕੀਤਾ।
Get all latest content delivered to your email a few times a month.