IMG-LOGO
ਹੋਮ ਪੰਜਾਬ, ਰਾਸ਼ਟਰੀ, ਸਰਦਾਰ ਜੀ 3 ਭਾਰਤ 'ਚ ਨਹੀਂ ਹੋਵੇਗੀ ਰਿਲੀਜ਼, ਫਿਲਮ ਨਿਰਮਾਤਾਵਾਂ...

ਸਰਦਾਰ ਜੀ 3 ਭਾਰਤ 'ਚ ਨਹੀਂ ਹੋਵੇਗੀ ਰਿਲੀਜ਼, ਫਿਲਮ ਨਿਰਮਾਤਾਵਾਂ ਨੇ ਕੀਤਾ ਐਲਾਨ...

Admin User - Jun 23, 2025 06:48 PM
IMG

ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬੀ ਸਿਨੇਮਾ ਦੀ ਪ੍ਰਸਿੱਧ ਫਿਲਮ ਸੀਰੀਜ਼ ‘ਸਰਦਾਰ ਜੀ’ ਦੀ ਤੀਜੀ ਕਿਸਤ 'ਸਰਦਾਰ ਜੀ 3' ਆਗਾਮੀ 27 ਜੂਨ 2025 ਨੂੰ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਅਮਰ ਹੁੰਦਲ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਗੁਣਬੀਰ ਸਿੰਘ, ਮਨਮੋਹਰ ਸਿੰਘ ਅਤੇ ਦਿਲਜੋਤ ਵੱਲੋਂ ਨਿਰਮਿਤ ਕੀਤੀ ਗਈ ਹੈ। ਐਲਾਨ ਦੇ ਨਾਲ ਹੀ ਦੁਨੀਆ ਭਰ ਦੇ ਦਿਲਜੀਤ ਦੋਸਾਂਝ ਦੇ ਫੈਨਜ਼ ਵਿੱਚ ਉਤਸ਼ਾਹ ਦੀ ਲਹਿਰ ਦੌੜ ਪਈ ਹੈ।

ਫਿਲਮ ਦੀ ਕਾਸਟ ਵਿਚ ਬਾਲੀਵੁੱਡ ਅਦਾਕਾਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਟ੍ਰੇਲਰ ਜਾਰੀ ਕੀਤਾ। ਟ੍ਰੇਲਰ ਦੇ ਆਉਣ ਨਾਲ ਇੱਕ ਹੋਰ ਚਰਚਾ ਨੇ ਜਨਮ ਲੈ ਲਿਆ ਹੈ, ਕਿਉਂਕਿ ਇਸ ਵਿਚ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਵੀ ਨਜ਼ਰ ਆ ਰਹੀ ਹੈ। ਟ੍ਰੇਲਰ ਵਿੱਚ ਦਿਲਜੀਤ ਅਤੇ ਹਾਨੀਆ ਦੇ ਰੋਮਾਂਟਿਕ ਸੀਨਜ਼ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਕੁਝ ਦਰਸ਼ਕ ਹਾਨੀਆ ਦੀ ਭੂਮਿਕਾ ਨੂੰ ਲੈ ਕੇ ਦਿਲਜੀਤ ਦੋਸਾਂਝ ਦੀ ਆਲੋਚਨਾ ਕਰ ਰਹੇ ਹਨ।

ਹਾਲਾਂਕਿ ਫਿਲਮ ਵਿਦੇਸ਼ਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ, ਪਰ ਭਾਰਤ ਵਿੱਚ ਰਿਲੀਜ਼ ਨੂੰ ਅਜੇ ਰੋਕਿਆ ਗਿਆ ਹੈ। ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਵਿੱਚ ਰਿਲੀਜ਼ ਮਿਤੀ ਜਲਦੀ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਵੱਡੀ ਸਕਰੀਨ ‘ਤੇ ਇਹ ਸਿਨੇਮੈਟਿਕ ਅਨੁਭਵ ਲੈਣ ਦੀ ਸਿਫਾਰਸ਼ ਕੀਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.