ਤਾਜਾ ਖਬਰਾਂ
ਭਾਰਤ ਅਤੇ ਇੰਗਲੈਂਡ ਵਿਚਲੀ ਦੂਜੇ ਟੈਸਟ ਮੈਚ ਦੀ ਦੂਜੇ ਦਿਨ ਦੀ ਖੇਡ ਦੌਰਾਨ, ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 585 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਕਮਾਲ ਦੀ ਬੈਟਿੰਗ ਕਰਦਿਆਂ 269 ਦੌੜਾਂ ਬਣਾਈਆਂ ਅਤੇ ਤਿੰਨ ਵੱਡੇ ਰਿਕਾਰਡ ਆਪਣੇ ਨਾਮ ਕੀਤੇ। ਉਹ ਟੈਸਟ ਇਤਿਹਾਸ ਵਿੱਚ ਸਭ ਤੋਂ ਵੱਡੀ ਇਨਿੰਗ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ, ਉਨ੍ਹਾਂ ਨੇ ਵਿਰਾਟ ਕੋਹਲੀ ਦੇ 254 ਦੌੜਾਂ (2019, ਪੁਣੇ) ਦੇ ਰਿਕਾਰਡ ਨੂੰ ਪਿੱਛੇ ਛੱਡਿਆ। ਨਾਲ ਹੀ, ਉਹ ਇੰਗਲੈਂਡ ਦੀ ਧਰਤੀ 'ਤੇ ਸਭ ਤੋਂ ਵੱਡੀ ਟੈਸਟ ਇਨਿੰਗ ਖੇਡਣ ਵਾਲੇ ਭਾਰਤੀ ਬਲੇਬਾਜ਼ ਬਣ ਗਏ ਹਨ, ਉਨ੍ਹਾਂ ਨੇ ਸੁਨੀਲ ਗਵਾਸਕਰ ਦੇ 221 ਦੌੜਾਂ (1979, ਓਵਲ) ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।
Get all latest content delivered to your email a few times a month.