ਤਾਜਾ ਖਬਰਾਂ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਔਕਲੈਡ ਨਿਊਜੀਲੈਂਡ ਏਅਰਪੋਰਟ ਤੇ ਨਿੱਘਾ ਸਵਾਗਤ ਕੀਤਾ ਗਿਆ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਭਾਈ ਅਵਤਾਰ ਸਿੰਘ ਕਿਸ਼ਨਪੁਰਾ, ਫਤਿਹ ਸਿੰਘ, ਅਮਰ ਸਿੰਘ, ਮੁਹਬੱਤ ਸਿੰਘ, ਮਨਪ੍ਰੀਤ ਸਿੰਘ, ਰਣਯੋਧ ਸਿੰਘ, ਜੱਗੀ ਸਿੰਘ, ਜਗਰੂਪ ਸਿੰਘ ਸਿੱਧੂ ਨੇ ਆਇਆ ਆਖਿਆ।ਕਰਨੈਲ ਸਿੰਘ ਪੀਰਮੁਹੰਮਦ ਔਕਲੈਡ ਵਿਖੇ ਨਿਊਜੀਲੈਂਡ ਸਿੱਖ ਸੁਪਰੀਮ ਕੌਂਸਲ ਦੇ ਪ੍ਰਮੁੱਖ ਆਗੂ ਭਾਈ ਦਲਜੀਤ ਸਿੰਘ ਨਿਊਜੀਲੈਂਡ ਦੇ ਬੇਟੇ ਦੀ ਵਿਆਹ ਕਾਰਜ ਵਿੱਚ ਸਾਮਲ ਹੋਣ ਲਈ ਚੰਡੀਗੜ੍ਹ ਤੋ ਵਿਸੇਸ਼ ਤੌਰ ਤੇ ਪਹੁੰਚੇ ਹਨ। ਕਰਨੈਲ ਸਿੰਘ ਪੀਰਮੁਹੰਮਦ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਇਥੇ ਅਕਾਲੀ ਅਤੇ ਫੈਡਰੇਸ਼ਨ ਆਗੂਆ ਤੋ ਇਲਾਵਾ ਸਥਾਨਕ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਨੁਮਾਇੰਦਿਆ ਨਾਲ ਵੀ ਮੁਲਾਕਾਤ ਕਰਨਗੇ ਉਹਨਾਂ ਕਿਹਾ ਕਿ ਅਸਟ੍ਰੇਲੀਆ ਅਤੇ ਨਿਊਜੀਲੈਂਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਆਨਲਾਈਨ ਮੈਬਰਸਿਪ ਕਰਵਾਉਣ ਲਈ ਵੀ ਉਹ ਤੱਤਪਰ ਹਨ । ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਦੋਹਾ ਦੇਸਾ ਅੰਦਰ ਸਿੱਖ ਕੌਮ ਹਰ ਖੇਤਰ ਵਿੱਚ ਬੁਲੰਦੀਆ ਹਾਸਿਲ ਕਰ ਰਹੀ ਹੈ । ਉਹਨਾਂ ਦੱਸਿਆ ਕਿ ਉਹ ਇਸ ਗੱਲ ਤੋ ਬੇਹੱਦ ਪ੍ਰਭਾਵਿਤ ਹੋਏ ਹਨ ਕਿ ਗੁਰੂ ਘਰਾ ਵਿੱਚ ਸੰਗਤਾ ਦੀ ਚਹਿਲ ਪਹਿਲ ਸਾਡੀ ਨੌਜਵਾਨ ਪੀੜੀ ਨੂੰ ਬੇਹੱਦ ਉਤਸ਼ਾਹਿਤ ਕਰ ਰਹੀ ਹੈ ਤੇ ਸਿੱਖ ਜੁਆਨੀ ਅੰਦਰ ਸਿੱਖ ਕੌਮ ਦਾ ਇਤਿਹਾਸ ਵਾਚਣ ਵਿੱਚ ਦਿਲਚਸਪੀ ਵੱਧ ਰਹੀ ਹੈ ।
Get all latest content delivered to your email a few times a month.