ਤਾਜਾ ਖਬਰਾਂ
ਅਮਰੀਕਾ- ਇਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੁਨੀਆ ਭਰ ਵਿੱਚ ਮਸ਼ਹੂਰ ਅਤੇ ਡਬਲਯੂਡਬਲਯੂਈ ਦੇ ਪ੍ਰਸਿੱਧ ਰੈਸਲਰ ਹਲਕ ਹੋਗਨ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 71 ਸਾਲ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਮੌਤ ਦਿਲ ਦਾ ਭਿਆਨਕ ਦੌਰਾ ਪੈਣ ਕਾਰਨ ਹੋਈ।
ਘਟਨਾ ਫਲੋਰੀਡਾ ਦੇ ਕਲੀਅਰਵਾਟਰ ਸਥਿਤ ਉਨ੍ਹਾਂ ਦੇ ਨਿਵਾਸ 'ਚ ਵਾਪਰੀ, ਜਿੱਥੇ ਉਨ੍ਹਾਂ ਨੂੰ ਬੇਹੋਸ਼ ਹਾਲਤ ਵਿੱਚ ਪਾਇਆ ਗਿਆ। ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਹਲਕ ਹੋਗਨ ਨਾਂ ਸਿਰਫ ਰੈਸਲਿੰਗ ਦੇ ਮੈਦਾਨ 'ਚ ਇਕ ਮਹਾਨ ਯੋਧਾ ਦੇ ਤੌਰ 'ਤੇ ਜਾਣੇ ਜਾਂਦੇ ਸਨ, ਸਗੋਂ ਉਨ੍ਹਾਂ ਨੇ ਹਾਲੀਵੁੱਡ ਫਿਲਮਾਂ ਅਤੇ ਟੀਵੀ ਸ਼ੋਅਜ਼ ਰਾਹੀਂ ਵੀ ਆਪਣੀ ਅਲੱਗ ਪਛਾਣ ਬਣਾਈ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਅੰਦਾਜ਼ ਨੇ ਲੱਖਾਂ-ਕਰੋੜਾਂ ਦਰਸ਼ਕਾਂ ਦੇ ਦਿਲਾਂ ਨੂੰ ਛੂਹਿਆ।
ਉਨ੍ਹਾਂ ਦੀ ਅਚਾਨਕ ਮੌਤ ਨਾਲ ਰੈਸਲਿੰਗ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਇ ਖਤਮ ਹੋ ਗਿਆ ਹੈ। ਦੁਨੀਆ ਭਰ ਤੋਂ ਰੈਸਲਰ, ਹਸਤੀਵਾਂ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਯਾਦ ਨੂੰ ਸਿਰਮੌਰ ਦਿਲਾਂ 'ਚ ਜਗ੍ਹਾ ਦੇ ਰਹੇ ਹਨ।
Get all latest content delivered to your email a few times a month.