ਤਾਜਾ ਖਬਰਾਂ
ਪਟਿਆਲਾ - ਪਟਿਆਲਾ ਪੁਲਿਸ ਨੇ ਇਕ ਪਾਕਿਸਤਾਨੀ ਜਾਸੂਸ ਨੂੰ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ (35 ਸਾਲ) ਵਾਸੀ ਭਾਰਸੋ ਵਜੋਂ ਹੋਈ ਹੈ। ਪੁਲਿਸ ਵਲੋਂ ਬੜੀ ਹੀ ਮੁਸੱਕਤ ਦੇ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸੰਬੰਧੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਪਿਛਲੇ ਡੇਢ ਸਾਲ ਤੋਂ ਮਿਲਟਰੀ ਸਟੇਸ਼ਨ ਦੀ ਜਾਣਕਾਰੀਆਂ ਪਾਕਿਸਤਾਨੀ ਏਜੰਸੀਆਂ ਨੂੰ ਭੇਜ ਰਿਹਾ ਸੀ, ਜਿਸ ਪਾਸੋਂ 4 ਮੋਬਾਈਲ ਫੋਨ ਵੱਖ-ਵੱਖ ਕੰਪਨੀਆਂ ਦੇ ਬਰਾਮਦ ਹੋਏ ਹਨ। ਇਹ ਭਾਰਤ ਵਿਚ ਰਹਿ ਕੇ ਭਾਰਤ ਦੇ ਮਿਲਟਰੀ ਸਟੇਸ਼ਨ ਦੀਆਂ ਗਤੀਵਿਧੀਆਂ ਅਤੇ ਭਾਰਤ ਦੇ ਖ਼ਿਲਾਫ਼ ਪਾਕਿਸਤਾਨ ਵਿਚ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦਾ ਸੀ। ਐਸਐਸਪੀ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ "ਪੰਜਾਬੀ ਕੁੜੀ" ਨਾਮ ਦੀ ਆਈਡੀ ਤੋਂ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਗੱਲਬਾਤ ਕਰਦਾ ਸੀ, ਜਿਸ ਵਿੱਚ 'ਲਾਈਵਨ ਇਨ' ਕਰਾਚੀ ਪਾਕਿਸਤਾਨ ਲਿਖਿਆ ਹੋਇਆ ਹੈ। ਦੋਸ਼ੀ ਗੁਰਪ੍ਰੀਤ ਸਿੰਘ ਨੇ ਆਪਣੇ ਨਾਮ 'ਤੇ ਦਸੰਬਰ 2024 ਵਿਚ ਸਿੰਮ, ਜਿਸ ਦਾ ਮੋਬਾਇਲ ਨੰਬਰ 76259-08993 ਜਾਰੀ ਕਰਵਾ ਕੇ ਆਪਣੇ ਉਕਤ ਨੰਬਰ ਵਟਸਐਪ ਐਕਟੀਵੇਸ਼ਨ ਕੋਡ ਉਸ ਕੁੜੀ, ਜੋ ਕਿ ਪਾਕਿਸਤਾਨ ਵਿਚ ਰਹਿੰਦੀ ਹੈ ਨੂੰ ਦੇ ਦਿੱਤਾ ਸੀ, ਜੋ ਕਿ ਉੱਥੇ ਰਹਿ ਰਹੇ ਵਿਅਕਤੀ ਚਲਾ ਰਹੇ ਸਨ। ਹੁਣ ਵੀ ਦੋਸ਼ੀ ਗੁਰਪ੍ਰੀਤ ਸਿੰਘ ਵੱਖ ਵੱਖ ਐਪਾਂ ਰਾਹੀ ਪਾਕਿਸਤਾਨੀ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ। ਇਹ ਵਿਅਕਤੀ ਸੈਂਟਰਲ ਏਜੰਸੀ ਦੀ ਰਡਾਰ 'ਤੇ ਵੀ ਸੀ। ਇਹ ਵਿਅਕਤੀ ਸਿਮ ਕਾਰਡ ਟੈਲੀਕੋਮ ਡਿਵਾਈਸ ਸੀਕਰੇਟ ਐਂਡ ਸੈਂਸਿਟਿਵ ਮਿਲਟਰੀ ਦੀ ਇਨਫੋਰਮੇਸ਼ਨ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਨੂੰ ਭੇਜਦਾ ਸੀ।
Get all latest content delivered to your email a few times a month.