ਤਾਜਾ ਖਬਰਾਂ
ਜਲੰਧਰ/ਅੰਮ੍ਰਿਤਸਰ, 16 ਅਗਸਤ – ਪੰਜਾਬ ਕੁਸ਼ਤੀ ਐਸੋਸੀਏਸ਼ਨ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਅੰਮ੍ਰਿਤਸਰ ਦੇ ਭਾਜਪਾ ਨੇਤਾ ਅਤੇ ਖੇਡ ਪ੍ਰੇਮੀ ਅਕਸ਼ੈ ਸ਼ਰਮਾ ਨੂੰ ਸ਼ਨੀਵਾਰ ਨੂੰ ਜਲੰਧਰ ਦੇ ਪੀਏਪੀ ਕੰਪਲੈਕਸ ਵਿੱਚ ਹੋਈ ਬੈਠਕ ਦੌਰਾਨ ਪ੍ਰਧਾਨ ਚੁਣਿਆ ਗਿਆ। ਇਹ ਪ੍ਰਸਤਾਵ ਮੌਜੂਦਾ ਮੁਖੀ ਰਮਨ ਕੁਮਾਰ ਨੇ ਰੱਖਿਆ ਜਿਸਨੂੰ ਮੈਂਬਰਾਂ ਵਲੋਂ ਸਹਿਮਤੀ ਨਾਲ ਮੰਜ਼ੂਰੀ ਮਿਲੀ।
ਨਵੇਂ ਪ੍ਰਧਾਨ ਬਣਨ ਤੋਂ ਬਾਅਦ ਅਕਸ਼ੈ ਸ਼ਰਮਾ ਨੇ ਜੀਵਨ ਭਰ ਦੇ ਪ੍ਰਧਾਨ ਓਲੰਪੀਅਨ ਕਰਤਾਰ ਸਿੰਘ, ਰਮਨ ਕੁਮਾਰ ਅਤੇ ਜਨਰਲ ਸਕੱਤਰ ਸ਼ਾਹਬਾਜ਼ ਸਿੰਘ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਪਹਿਲਵਾਨਾਂ ਲਈ ਜੀਵਨ ਭਰ ਸਿਹਤ ਬੀਮਾ ਦੀ ਸੁਵਿਧਾ ਤੇ ਮੁਕਾਬਲੇ ਅਤੇ ਯਾਤਰਾ ਫੀਸ ਤੋਂ ਛੋਟ ਦੇਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੋਵੇਗੀ। ਸ਼ਰਮਾ ਨੇ ਕਿਹਾ ਕਿ ਵਿਦਿਆਰਥੀ ਦੌਰਾਨ ਉਹਨਾਂ ਨੇ ਖੁਦ ਵੇਖਿਆ ਕਿ ਕਈ ਖਿਡਾਰੀ ਸਿਰਫ਼ ਪੈਸਿਆਂ ਦੀ ਕਮੀ ਕਾਰਨ ਮੁਕਾਬਲਿਆਂ ਤੋਂ ਵਾਂਝੇ ਰਹਿ ਜਾਂਦੇ ਸਨ, ਜਿਸ ਕਾਰਨ ਹੁਣ ਉਹ ਯਕੀਨੀ ਬਣਾਉਣਗੇ ਕਿ ਕੋਈ ਵੀ ਖਿਡਾਰੀ ਵਿੱਤੀ ਮੁਸ਼ਕਲਾਂ ਕਾਰਨ ਪਿੱਛੇ ਨਾ ਰਹੇ।
Get all latest content delivered to your email a few times a month.