ਤਾਜਾ ਖਬਰਾਂ
ਪਿੰਡ ਈਨਾਂ ਖੇੜਾ ਵਿੱਚ ਇਕ ਐਸ.ਸੀ. ਬਰਾਦਰੀ ਦੇ ਨੌਜਵਾਨ ਵੱਲੋਂ ਜਰਨਲ ਜਾਤੀ ਦੀ ਲੜਕੀ ਨਾਲ ਕੋਰਟ ਮੈਰਿਜ ਕਰਨ ਕਾਰਨ ਪਿੰਡ ਵਿੱਚ ਹਲਚਲ ਮਚ ਗਈ ਹੈ। ਵਿਆਹ ਨੂੰ ਲੈ ਕੇ ਦੋਵੇਂ ਪਰਿਵਾਰਾਂ ਵਿੱਚ ਰੰਜਿਸ਼ ਬਣ ਗਈ ਹੈ। ਲੜਕੇ ਦੇ ਪਰਿਵਾਰ ਦਾ ਦਾਅਵਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਘਰ ਵਿੱਚ ਦਾਖ਼ਲ ਹੋ ਕੇ ਤੋੜਫੋੜ ਕੀਤੀ, ਉਨ੍ਹਾਂ ਨਾਲ ਜਾਤੀ ਸੂਚਕ ਸ਼ਬਦ ਵਰਤੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪਰਿਵਾਰ ਨੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਸੁਰੱਖਿਆ ਤੇ ਇਨਸਾਫ ਦੀ ਮੰਗ ਕੀਤੀ ਹੈ।
ਇਸ ਮਾਮਲੇ ਨੂੰ ਲੈ ਕੇ ਪਿੰਡ ਪੰਚਾਇਤ ਨੇ ਮਤਾ ਪਾਸ ਕਰਦਿਆਂ ਫੈਸਲਾ ਕੀਤਾ ਹੈ ਕਿ ਜੇਕਰ ਕੋਈ ਨੌਜਵਾਨ-ਨੌਜਵਾਨੀ ਭੱਜ ਕੇ ਵਿਆਹ ਕਰਦੇ ਹਨ ਤਾਂ ਉਹਨਾਂ ਨੂੰ ਪਿੰਡ ਵਿੱਚੋਂ ਬੇਦਖ਼ਲ ਕੀਤਾ ਜਾਵੇਗਾ। ਪੰਚਾਇਤ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਐਸੇ ਜੋੜਿਆਂ ਦਾ ਸਾਥ ਦੇਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮਲੋਟ ਦੇ ਉਪ ਕਪਤਾਨ ਇਕਬਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੋਵੇਂ ਧਿਰਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਜਲਦੀ ਹੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.