ਤਾਜਾ ਖਬਰਾਂ
ਪਿਛਲੇ ਦਿਨਾਂ ਤੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਸਬੰਧੀ 15 ਅਗਸਤ 2025 ਨੂੰ ਮਾਨਯੋਗ ਚੀਫ਼ ਸੈਕਟਰੀ ਪੰਜਾਬ ਨਾਲ ਪੈਨਲ ਮੀਟਿੰਗ ਹੋਈ। ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰਾਂ ਨੂੰ ਬਾਹਰ ਕਰਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲਿਆਉਣ, ਤਨਖਾਹ ਵਾਧਾ ਕਰਨ ਅਤੇ ਨਵੀਆਂ ਬੱਸਾਂ ਪਾਉਣ ਵਰਗੀਆਂ ਮੰਗਾਂ 'ਤੇ ਚਰਚਾ ਕੀਤੀ ਗਈ।
ਵਿੱਤ ਅਤੇ ਪ੍ਰਸੋਨਲ ਵਿਭਾਗ ਦੇ ਸੈਕਟਰੀਆਂ ਦੀ ਸ਼ਾਮਲਗੀ ਨਾਲ ਬਣੀ ਕਮੇਟੀ ਵੱਲੋਂ ਇਹ ਮਸਲੇ 19 ਅਗਸਤ ਨੂੰ ਟਰਾਂਸਪੋਰਟ ਮੰਤਰੀ ਦੀ ਪ੍ਰਧਾਨਗੀ ਹੇਠ ਅਤੇ 26 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਵਿੱਚ ਹੱਲ ਕਰਨ ਲਈ ਤਹਿ ਕੀਤੇ ਗਏ ਹਨ। ਮੁਲਾਜ਼ਮਾਂ ਦੇ ਸਰਵਿਸ ਰੂਲ ਬਣਾਉਣ, ਠੇਕੇਦਾਰਾਂ ਦੇ ਮੁੱਦੇ ਹੱਲ ਕਰਨ ਅਤੇ ਤਨਖਾਹ ਵਾਧੇ ਲਾਗੂ ਕਰਨ ਲਈ ਸੈਕਟਰੀ ਸਟੇਟ ਟ੍ਰਾਂਸਪੋਰਟ ਨੂੰ ਆਦੇਸ਼ ਦਿੱਤੇ ਗਏ ਹਨ।
ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ ਅਤੇ ਕੰਡਿਸ਼ਨ ਵਿੱਚ ਸੋਧ ਕਰਨ ਦੇ ਮਾਮਲੇ ਨੂੰ 15 ਦਿਨਾਂ ਦੇ ਅੰਦਰ ਹੱਲ ਕਰਨ ਦਾ ਸਮਾਂ ਦਿੱਤਾ ਗਿਆ ਸੀ, ਜੋ ਬਾਅਦ ਵਿੱਚ ਇੱਕ ਮਹੀਨੇ ਵਿੱਚ ਲੰਬਿਤ ਹੋਇਆ। ਹੁਣ ਤਿੰਨ ਹਫ਼ਤਿਆਂ ਦੇ ਅੰਦਰ ਤਿੰਨ ਅਤੇ ਚੌਥੀ ਮੰਗਾਂ ਨੂੰ ਪੂਰਾ ਕਰਨ ਦਾ ਸਮਾਂ ਤਹਿ ਕੀਤਾ ਗਿਆ ਹੈ।
ਜਥੇਬੰਦੀ ਵੱਲੋਂ ਸਮਾਂ ਬੰਦ ਵਿੱਚ ਮੰਗਾਂ ਲਾਗੂ ਕਰਨ ਅਤੇ ਉੱਚ ਪੱਧਰੀ ਮੰਗਾਂ ਨੂੰ ਲਾਗੂ ਕਰਨ ਦੇ ਭਰੋਸੇ 'ਤੇ ਹੜਤਾਲ ਅਸਥਾਈ ਰੱਦ ਕੀਤੀ ਗਈ ਹੈ। ਕਿਸੇ ਵੀ ਸਾਥੀ ਨੂੰ ਡਿਊਟੀ ਜੁਆਇਨ ਕਰਨ ਸਮੇਂ ਰੋਕਿਆ ਜਾਂਦਾ ਹੈ, ਤਾਂ ਸਿੱਧਾ ਸੂਬਾ ਕਮੇਟੀ ਨਾਲ ਗੱਲਬਾਤ ਕਰਕੇ ਪੰਜਾਬ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ।
Get all latest content delivered to your email a few times a month.