IMG-LOGO
ਹੋਮ ਪੰਜਾਬ: ਕਾਂਗਰਸ ਭਵਨ 'ਚ ਟਾਈਟਲਰ ਦੀ ਮੌਜੂਦਗੀ, ਸਿੱਖ ਭਾਵਨਾਵਾਂ ਨੂੰ ਠੇਸ...

ਕਾਂਗਰਸ ਭਵਨ 'ਚ ਟਾਈਟਲਰ ਦੀ ਮੌਜੂਦਗੀ, ਸਿੱਖ ਭਾਵਨਾਵਾਂ ਨੂੰ ਠੇਸ – ਪੀਰ ਮੁਹੰਮਦ

Admin User - Aug 16, 2025 07:36 PM
IMG

ਆਜ਼ਾਦੀ ਦਿਹਾੜੇ ਦੌਰਾਨ ਦਿੱਲੀ ਸਥਿਤ ਕਾਂਗਰਸ ਮੁੱਖ ਦਫ਼ਤਰ ਵਿੱਚ ਜਗਦੀਸ਼ ਟਾਈਟਲਰ ਦੀ ਹਾਜ਼ਰੀ ਨੂੰ ਲੈ ਕੇ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸਨੂੰ ਸਿੱਖਾਂ ਦੇ ਜਖ਼ਮਾਂ ’ਤੇ ਨਮਕ ਛਿੜਕਣ ਵਾਂਗ ਦੱਸਿਆ।
ਉਹਨਾਂ ਕਿਹਾ ਕਿ ਟਾਈਟਲਰ ਵਰਗੇ ਦੋਸ਼ੀ ਲੋਕਾਂ ਨੂੰ ਸੱਦ ਕੇ ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਸਿੱਖਾਂ ਪ੍ਰਤੀ ਕਦੇ ਵੀ ਇਮਾਨਦਾਰ ਨਹੀਂ ਰਹੀ।

ਪੀਰ ਮੁਹੰਮਦ ਨੇ ਸਵਾਲ ਚੁੱਕਿਆ ਕਿ ਜਦੋਂ ਟਾਈਟਲਰ ਹਾਜ਼ਰ ਸੀ ਤਾਂ ਪੰਜਾਬ ਕਾਂਗਰਸ ਦੇ ਆਗੂ, ਖਾਸ ਕਰਕੇ ਗੁਰਜੀਤ ਔਜਲਾ, ਨੇ ਖਾਮੋਸ਼ੀ ਕਿਉਂ ਵਰਤੀ? ਉਹਨਾਂ ਦੇ ਮੁਤਾਬਕ, ਇਹ ਚੁੱਪੀ ਦਰਸਾਉਂਦੀ ਹੈ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੀ ਇਨਸਾਫ਼ ਵਿੱਚ ਰੁਕਾਵਟ ਪੈਦਾ ਕਰਨ ਵਾਲਿਆਂ ਵਿੱਚ ਸ਼ਾਮਲ ਹੈ।

ਉਹਨਾਂ ਦਾਅਵਾ ਕੀਤਾ ਕਿ ਸਿੱਖ ਭਾਈਚਾਰੇ ਕੋਲ ਅੱਜ ਵੀ ਅਜਿਹੇ ਗਵਾਹ ਹਨ ਜੋ ਟਾਈਟਲਰ ਦੇ 1984 ਦੇ ਕਤਲੇਆਮ ਵਿਚਕਾਰ ਸਿੱਧੀ ਭੂਮਿਕਾ ਦੀ ਗਵਾਹੀ ਦੇਣ ਲਈ ਤਿਆਰ ਹਨ। SAD ਆਗੂ ਨੇ ਕਿਹਾ ਕਿ ਸਾਡੀ ਜਦੋਂਜਹਿਦ ਇਨਸਾਫ਼ ਲਈ ਪਹਿਲਾਂ ਵਾਂਗ ਹੀ ਜਾਰੀ ਰਹੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.