ਤਾਜਾ ਖਬਰਾਂ
ਭਾਰਤ ਸਰਕਾਰ ਦੇ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਬਿੱਲ 2025 ਕਾਰਨ ਕ੍ਰਿਕਟ ਦੀ ਦੁਨੀਆ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਇਸ ਕਾਨੂੰਨ ਨੇ ਔਨਲਾਈਨ ਗੇਮਿੰਗ ਐਪਸ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸਦਾ ਪ੍ਰਭਾਵ ਇਹ ਹੋਇਆ ਕਿ ਡ੍ਰੀਮ 11, ਜੋ ਕਿ 2023 ਤੋਂ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਦਾ ਸਪਾਂਸਰ ਸੀ। ਇਸਨੇ ਬੀਸੀਸੀਆਈ ਨਾਲ ਆਪਣਾ 358 ਕਰੋੜ ਰੁਪਏ ਦਾ ਸੌਦਾ ਤੋੜ ਦਿੱਤਾ ਹੈ। ਗੇਮਿੰਗ ਕੰਪਨੀਆਂ ਪਹਿਲਾਂ ਕ੍ਰਿਕਟ ਖਿਡਾਰੀਆਂ ਅਤੇ ਟੂਰਨਾਮੈਂਟਾਂ ਨੂੰ ਬਹੁਤ ਸਾਰਾ ਪੈਸਾ ਦਿੰਦੀਆਂ ਸਨ। ਖਿਡਾਰੀਆਂ ਨੂੰ ਹੁਣ ਨਵੇਂ ਸਪਾਂਸਰ ਲੱਭਣੇ ਪੈਣਗੇ ਅਤੇ ਕ੍ਰਿਕਟ ਬੋਰਡ ਨੂੰ ਵੀ ਨਵੇਂ ਸੌਦੇ ਕਰਨੇ ਪੈਣਗੇ।
Get all latest content delivered to your email a few times a month.