ਤਾਜਾ ਖਬਰਾਂ
ਪੰਜਾਬ ਦੇ ਕਈ ਹਿੱਸੇ ਭਾਰੀ ਬਾਰਿਸ਼ ਅਤੇ ਸਤਲੁਜ ਦੇ ਪਾਣੀ ਕਾਰਨ ਬੁਰੀ ਤਰ੍ਹਾਂ ਹੜ੍ਹਾਂ ਦੀ ਚਪੇਟ ‘ਚ ਆਏ ਹੋਏ ਹਨ। ਖੇਤਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ, ਬੇਸ਼ੁਮਾਰ ਘਰ ਡੁੱਬ ਗਏ ਹਨ ਅਤੇ ਆਮ ਲੋਕਾਂ ਦੀ ਜ਼ਿੰਦਗੀ ਠੱਪ ਹੋ ਗਈ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਕਰੀਬ 30 ਪਿੰਡ ਇਸ ਸਮੇਂ ਸਤਲੁਜ ਦੇ ਪਾਣੀ ਦੀ ਮਾਰ ਸਹਿ ਰਹੇ ਹਨ।
ਇਸ ਹੜ੍ਹ ਦੌਰਾਨ ਇੱਕ ਦਰਦਨਾਕ ਘਟਨਾ ਰੇਤੇ ਵਾਲੀ ਭੈਣੀ ਪਿੰਡ ‘ਚ ਸਾਹਮਣੇ ਆਈ। ਇੱਥੇ ਦੇ 28 ਸਾਲਾ ਨੌਜਵਾਨ ਹਰਭਜਨ ਸਿੰਘ ਬਿੱਟੂ ਦੀ ਜਾਨ ਉਸ ਵੇਲੇ ਚਲੀ ਗਈ ਜਦੋਂ ਉਸਦਾ ਇੱਕ ਪਸ਼ੂ ਦਰਿਆ ਵਿੱਚ ਵਹਿ ਗਿਆ ਅਤੇ ਉਹ ਉਸਨੂੰ ਬਚਾਉਣ ਲਈ ਖੁਦ ਪਾਣੀ ਵਿੱਚ ਕੂਦ ਪਿਆ। ਦੁੱਖ ਦੀ ਗੱਲ ਹੈ ਕਿ ਉਹ ਤੇਜ਼ ਧਾਰ ਵਿੱਚ ਫਸ ਕੇ ਲਾਪਤਾ ਹੋ ਗਿਆ। ਪਰਿਵਾਰ ਅਤੇ ਪ੍ਰਸ਼ਾਸਨ ਵੱਲੋਂ ਤਿੰਨ ਦਿਨ ਤੱਕ ਭਾਲ ਕੀਤੀ ਗਈ ਪਰ ਅੱਜ ਚੌਥੇ ਦਿਨ ਉਸਦੀ ਲਾਸ਼ NDRF ਦੀ ਮਦਦ ਨਾਲ ਮਿਲੀ, ਜੋ ਇੱਕ ਦਰੱਖਤ ਵਿੱਚ ਫਸੀ ਹੋਈ ਸੀ।
ਇਸੇ ਦੌਰਾਨ, ਲੁਧਿਆਣਾ ਦੇ ਹਿੱਸੇ ਵੀ ਸਤਲੁਜ ਦੇ ਉਫਾਨ ਕਾਰਨ ਸੰਕਟਮਈ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਐਤਵਾਰ ਨੂੰ ਸਸਰਾਲੀ ਇਲਾਕੇ ਵਿੱਚ ਦਰਿਆ ਦੇ ਵਹਾਅ ਨਾਲ ਭਾਰੀ ਕਟੌਤੀ ਹੋਈ, ਜਿਸ ਕਾਰਨ ਫੌਜ, NDRF ਅਤੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨਾਲ ਮਿਲ ਕੇ ਬਚਾਅ ਕਾਰਜ ਤੇਜ਼ ਕਰ ਦਿੱਤੇ ਹਨ। ਅੱਜ ਸੋਮਵਾਰ ਨੂੰ ਬੂਥਗੜ੍ਹ ਸਸਰਾਲੀ ਵਿੱਚ ਵੱਡਾ ਜ਼ਮੀਨੀ ਹਿੱਸਾ ਪਾਣੀ ਹੇਠ ਆ ਗਿਆ। ਪਿੰਡ ਦੇ ਲੋਕ ਆਪਣੇ ਪੱਧਰ ‘ਤੇ ਵੀ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ।
Get all latest content delivered to your email a few times a month.