ਤਾਜਾ ਖਬਰਾਂ
ਜੰਮੂ-ਕਸ਼ਮੀਰ ਦੇ ਡੋਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਹਿਰਾਜ ਮਲਿਕ ਨੂੰ ਪ੍ਰਸ਼ਾਸਨ ਨੇ ਸੋਮਵਾਰ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ 'ਤੇ ਜਨਤਕ ਸੁਰੱਖਿਆ ਐਕਟ (ਪੀਐਸਏ) ਤਹਿਤ ਮਾਮਲਾ ਦਰਜ ਕਰ ਦਿੱਤਾ। ਮਲਿਕ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਡੋਡਾ ਦੇ ਡਾਕ ਬੰਗਲੇ ਬਾਹਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਅੰਦਰ ਲੈ ਜਾ ਕੇ ਗ੍ਰਿਫ਼ਤਾਰ ਕਰ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਭੱਦਰਵਾਹ ਜੇਲ੍ਹ ਭੇਜ ਦਿੱਤਾ ਗਿਆ।
ਸੂਤਰਾਂ ਅਨੁਸਾਰ, ਵਿਧਾਇਕ ਵਿਰੁੱਧ ਪਹਿਲਾਂ ਹੀ ਕਈ ਐਫਆਈਆਰ ਦਰਜ ਹਨ ਅਤੇ ਇਹ ਜੰਮੂ-ਕਸ਼ਮੀਰ ਵਿੱਚ ਪਹਿਲਾ ਮੌਕਾ ਹੈ ਜਦੋਂ ਕਿਸੇ ਚੁਣੇ ਹੋਏ ਵਿਧਾਇਕ 'ਤੇ ਪੀਐਸਏ ਤਹਿਤ ਕਾਰਵਾਈ ਹੋਈ ਹੈ। ਯਾਦ ਰਹੇ ਕਿ ਮਲਿਕ ਨੇ ਪਿਛਲੇ ਸਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਗਜੈ ਸਿੰਘ ਰਾਣਾ ਨੂੰ 4,538 ਵੋਟਾਂ ਨਾਲ ਹਰਾਕੇ ਡੋਡਾ ਸੀਟ ਜਿੱਤੀ ਸੀ। ਸ਼ੁਰੂ 'ਚ ਉਨ੍ਹਾਂ ਨੇ ਉਮਰ ਅਬਦੁੱਲਾ ਦੀ ਸਰਕਾਰ ਨੂੰ ਸਮਰਥਨ ਦਿੱਤਾ ਸੀ ਪਰ ਜੂਨ 2025 ਵਿੱਚ ਉਹ ਸਮਰਥਨ ਵਾਪਸ ਲੈ ਕੇ ਵਿਰੋਧੀ ਧਿਰ ਵਿੱਚ ਸ਼ਾਮਲ ਹੋ ਗਏ ਸਨ।
ਮਲਿਕ ਦੀ ਗ੍ਰਿਫ਼ਤਾਰੀ 'ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਖ਼ਤ ਰੋਸ ਪ੍ਰਗਟਾਇਆ। ਉਨ੍ਹਾਂ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਲਿਖਿਆ ਕਿ ਜੇ ਲੋਕਾਂ ਦੇ ਇਲਾਕੇ ਵਿੱਚ ਹਸਪਤਾਲ ਦੀ ਮੰਗ ਕਰਨਾ ਅਪਰਾਧ ਹੈ, ਤਾਂ ਫਿਰ ਲੋਕਤੰਤਰ ਦਾ ਕੀ ਰਹਿ ਗਿਆ? ਉਨ੍ਹਾਂ ਕਿਹਾ ਕਿ ਮਹਿਰਾਜ ਮਲਿਕ ਹਮੇਸ਼ਾ ਲੋਕਾਂ ਦੀ ਅਵਾਜ਼ ਰਹੇ ਹਨ ਅਤੇ ਜੇਲ੍ਹ ਜਾਂ ਧਮਕੀਆਂ ਉਨ੍ਹਾਂ ਦੇ ਹੌਸਲੇ ਨੂੰ ਕਦੇ ਵੀ ਨਹੀਂ ਤੋੜ ਸਕਦੀਆਂ।
Get all latest content delivered to your email a few times a month.