ਤਾਜਾ ਖਬਰਾਂ
ਭਾਰਤ–ਪਾਕਿਸਤਾਨ ਸੰਬੰਧਾਂ ਵਿੱਚ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਦੇ ਪਿੱਛੇ ਪਾਕਿਸਤਾਨ ਪ੍ਰੋਤਸਾਹਿਤ ਦਹਿਸ਼ਤਗਰਦਾਂ ਦਾ ਹੱਥ ਸੀ, ਤੋਂ ਬਾਅਦ ਭਾਰਤ ਨੇ ਕੜਾ ਰੁਖ ਅਪਣਾਇਆ ਅਤੇ ਸਾਰੇ ਦਵਪੱਖੀ ਰਿਸ਼ਤੇ ਤੋੜ ਦਿੱਤੇ। ਉਸ ਤੋਂ ਪਿੱਛੋਂ ਹੀ ਭਾਰਤੀ ਸੁਰੱਖਿਆ ਬਲਾਂ ਨੇ "ਆਪ੍ਰੇਸ਼ਨ ਸਿੰਦੂਰ" ਰਾਹੀਂ ਦਹਿਸ਼ਤਗਰਦਾਂ ਨੂੰ ਮਾਕੂਲ ਜਵਾਬ ਦਿੱਤਾ।
ਹੁਣ, ਸਖ਼ਤੀ ਦੇ ਨਾਲ-ਨਾਲ ਮਨੁੱਖਤਾਵਾਦੀ ਪੱਖ ਵੀ ਦਰਸਾਉਂਦੇ ਹੋਏ, ਭਾਰਤ ਨੇ ਤਕਰੀਬਨ 70 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ। ਇਹ ਕੈਦੀ ਮੰਗਲਵਾਰ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨੀ ਹਵਾਲੇ ਕੀਤੇ ਜਾਣਗੇ।
ਇਹ ਸਾਰੇ ਕੈਦੀ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਸਜ਼ਾ ਕੱਟ ਰਹੇ ਸਨ। ਇਨ੍ਹਾਂ ਵਿੱਚ ਕੁਝ ਔਰਤਾਂ, ਬਜ਼ੁਰਗ ਅਤੇ ਉਹ ਲੋਕ ਵੀ ਸ਼ਾਮਲ ਹਨ ਜੋ ਗਲਤੀ ਨਾਲ ਸਰਹੱਦ ਪਾਰ ਕਰ ਗਏ ਸਨ ਜਾਂ ਸਮੁੰਦਰ ਰਾਹੀਂ ਭਾਰਤੀ ਇਲਾਕੇ ਵਿੱਚ ਦਾਖਲ ਹੋਏ ਸਨ। ਕੁਝ ਉੱਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਕੇਸ ਵੀ ਦਰਜ ਸਨ।
ਭਾਰਤ ਨੇ ਇਹ ਕਦਮ ਸਖ਼ਤ ਰਵੱਈਏ ਤੋਂ ਇਲਾਵਾ ਮਨੁੱਖੀ ਹਮਦਰਦੀ ਦੇ ਨਜ਼ਰੀਏ ਨਾਲ ਚੁੱਕਿਆ ਹੈ। ਰਿਹਾਈ ਦੇ ਸਮੇਂ ਅਟਾਰੀ ਬਾਰਡਰ ‘ਤੇ ਭਾਰਤੀ ਏਜੰਸੀਆਂ ਅਤੇ ਪਾਕਿਸਤਾਨੀ ਰੇਂਜਰ ਮੌਜੂਦ ਰਹਿਣਗੇ।
Get all latest content delivered to your email a few times a month.