ਤਾਜਾ ਖਬਰਾਂ
ਅਗਾਮੀ ਨਰਾਤਿਆਂ ਨੂੰ ਲੈ ਕੇ ਕੀਤੀ ਜਾ ਰਹੀ ਤਿਆਰੀਆਂ ਦੀ ਮੁੱਖ ਮੰਤਰੀ ਨੇ ਕੀਤੀ ਸਮੀਖਿਆ
ਸ਼ਰਧਾਲੂਆਂ ਦੀ ਸਹੂਲਤ ਤਹਿਤ ਸ੍ਰੀ ਮਾਤਾ ਮਨਸਾ ਦੇਵੀ ਮੰਦਿਰ ਵਿੱਚ ਬਨਣਗੇ 3 ਵੱਡੇ ਏਅਰ ਕੰਡੀਸ਼ਨ ਭੰਡਾਰਾ ਹਾਲ
ਨਰਾਤਿਆਂ ਤੋਂ ਪਹਿਲਾਂ ਮੰਦਿਰ ਪਰਿਸਰ ਵਿੱਚ ਸਫਾਈ ਮੁਹਿੰਮ ਤੇਜ ਕਰਨ ਦੇ ਨਿਰਦੇਸ਼
ਤੀਰਥਾਟਨ ਨੂੰ ਪ੍ਰੋਤਸਾਹਨ ਦੇਣ ਲਈ ਪੰਚਕੂਲਾ ਦੇ ਧਾਰਮਿਕ ਸਥਾਨਾਂ ਨੂੰ ਜੋੜਦੇ ਹੋਏ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਨਾਉਣ ਦੇ ਨਿਰਦੇਸ਼
ਮੰਦਿਰ ਪਰਿਸਰ ਵਿੱਚ ਕੰਧਾਂ 'ਤੇ ਬਣੇ ਚਿੱਤਰਾਂ ਅਤੇ ਹਨੂਮਾਨ ਵਾਟਿਕਾ ਦੇ ਸਰੰਖਣ ਤੇ ਸੁੰਦਰੀਕਰਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 9 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਸ਼ਵਿਨ ਨਰਾਤਿਆਂ ਤੋਂ ਪਹਿਲਾਂ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਪਰਿਸਰ ਵਿੱਚ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਦੀ ਸਹੂਲਤ ਲਈ 3 ਵੱਡੇ ਏਅਰ ਕੰਡੀਸ਼ਨ ਭੰਡਾਰਾ ਹਾਲ ਦਾ ਨਿਰਮਾਣ ਕੀਤਾ ਜਾਵੇ, ਜਿਸ ਵਿੱਚ ਇੱਕ ਹਾਲ ਵਿੱਚ ਘੱਟ ਤੋਂ ਘੱਟ 1500 ਸ਼ਰਧਾਲੂ ਇੱਕਠੇ ਬੈਠ ਕੇ ਪ੍ਰਸਾਦ ਗ੍ਰਹਿਣ ਕਰ ਸਕਣ। ਇਸ ਤੋਂ ਇਲਾਵਾ, ਅੱਤਆਧੁਨਿਕ ਪੱਧਰ 'ਤੇ ਰਸੋਈਘਰ ਦੀ ਵਿਵਸਥਾ ਵੀ ਕੀਤੀ ਜਾਵੇ ਅਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਮੁੱਖ ਮੰਤਰੀ, ਜੋ ਸ਼੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੇ ਚੇਅਰਮੈਨ ਵੀ ਹਨ, ਅੱਜ ਇੱਥੇ ਸ਼੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ, ਪੰਚਕੂਲਾ ਦੀ 22ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਕਾਲਕਾ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ ਸਮੇਤ ਬੋਰਡ ਦੇ ਹੋਰ ਮੈਂਬਰ ਵੀ ਮੌਜੂਦ ਰਹੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭੰਡਾਰਾ ਹਾਲ ਦੇ ਨਿਰਮਾਣ ਹੋਣ ਤੱਕ ਅਗਾਮੀ ਨਰਾਤਿਆਂ ਲਈ ਵੈਕਲਪਿਕ ਵਿਵਸਥਾ ਵਜੋ ਅਸਥਾਈ ਹੈਂਗਰ ਸਥਾਪਿਤ ਕਰ ਵੱਡੇ ਪੱਧਰ 'ਤੇ ਭੰਡਾਰੇ ਦੀ ਵਿਵਸਥਾ ਯਕੀਨੀ ਕੀਤੀ ਜਾਵੇ।
ਤੀਰਥਾਟਨ ਨੂੰ ਪ੍ਰੋਤਸਾਹਨ ਦੇਣ ਲਈ ਪੰਚਕੂਲਾ ਵਿੱਚ ਧਾਰਮਿਕ ਸਥਾਨਾਂ ਲਈ ਬੱਸ ਸੇਵਾ ਸ਼ੁਰੂ ਕਰਨ ਦੀ ਬਣਾਈ ਜਾਵੇ ਯੋਜਨਾ
ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਤੀਰਥਾਟਨ ਨੂੰ ਪ੍ਰੋਤਸਾਹਨ ਦੇਣ ਲਈ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ, ਚੰੰਡੀ ਮਾਤਾ ਮੰਦਿਰ, ਕਾਲੀ ਮਾਤਾ ਮੰਦਿਰ, ਮੋਰਨੀ, ਵੱਡਾ ਤ੍ਰਿਲੋਕਪੁਰ, ਨਾਡਾ ਸਾਹਿਬ ਆਦਿ ਸਥਾਨਾਂ ਨੂੰ ਜੋੜਦੇ ਹੋਏ ਬੱਸ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾਵੇ। ਇਸ ਨਾਲ ਸ਼ਰਧਾਲੂਆਂ ਨੂੰ ਪੰਚਕੂਲਾ ਜਿਲ੍ਹਾ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਾਲੀ ਮਾਤਾ ਮੰਦਿਰ ਵਿੱਚ ਕਮਲ ਸ਼ੇਪ ਦੇ ਭਵਨ ਨਿਰਮਾਣ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਇਸ ਕੰਮ ਨੂੱ ਸਮੇਂ 'ਤੇ ਪੂਰਾ ਕੀਤਾ ਜਾਵੇ।
ਸ੍ਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਮਾਤਾ ਮਨਸਾ ਦੇਵੀ ਮੰਦਿਰ ਪਰਿਸਰ ਵਿੱਚ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ (ਐਚਐਸਵੀਪੀ) ਵੱਲੋਂ ਨਿਰਮਾਣਤ ਬੂਥਾਂ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਰਤੋ ਨਾ ਹੋਣ ਵਾਲੇ ਅਤੇ ਖੰਡਰ ਬੁਥਾਂ ਦਾ ਸਰਵੇਖਣ ਕਰ ਇੰਨ੍ਹਾਂ ਨੂੰ ਹਟਾਏ ਜਾਣ ਦੀ ਸੰਭਾਵਨਾਵਾਂ 'ਤੇ ਵਿਚਾਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਮੰਦਿਰ ਦੇ ਮਾਸਟਰ ਪਲਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਥਾਨ ਦੀ ਵਰਤੋ ਐਚਐਸਵੀਪੀ ਵੱਲੋਂ ਨੀਤੀ ਅਨੁਰੂਪ ਵਪਾਰਕ ਗਤੀਵਿਧੀਆਂ ਤਹਿਤ ਕੀਤੀ ਜਾਵੇ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸ਼੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਸਥਾਨ ਦੀ ਮੁਰੰਮਤ ਤੇ ਮਾਸਟਰ ਪਲਾਨ ਤਹਿਤ ਮੰਦਿਰ ਪਰਿਸਰ ਦਾ ਸੁੰਦਰੀਕਰਣ ਕੀਤਾ ਜਾਵੇ ਅਤੇ ਜੇਕਰ ਕੋਈ ਕਬਜਾ ਹੈ, ਤਾਂ ਉਸ ਨੂੰ ਹਟਾਇਆ ਜਾਵੇ। ਇਸ ਤੋਂ ਇਲਾਵਾ, ਮੰਦਿਰ ਪਰਿਸਰ ਵਿੱਚ ਕੰਧ-ਚਿੱਤਰਾਂ ਦੀ ਸੰਭਾਲ ਅਤੇ ਸੁੰਦਰੀਕਰਣ ਦੇ ਨਾਲ-ਨਾਲ ਹਨੂਮਾਨ ਵਾਇਕਾ ਦੇ ਸੁੰਦਰੀਕਰਣ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।
ਮੰਦਿਰ ਪਰਿਸਰ ਵਿੱਚ ਸਵੱਛਤਾ 'ਤੇ ਦੇਣ ਵਿਸ਼ੇਸ਼ ਧਿਆਨ, ਸ਼ਬਧਾਲੂਆਂ ਨੂੰ ਸਵੱਛ ਅਤੇ ਪਵਿੱਤਰ ਮਾਹੌਲ ਦਾ ਤਜਰਬਾ ਹੋਵੇ
ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਸਥਾਨਾਂ 'ਤੇ ਸਵੱਛਤਾ ਨੂੰ ਸਰਵੋਚ ਪ੍ਰਾਥਮਿਕਤਾ ਦਿੱਤੀ ਜਾਵੇ। ਨਰਾਤਿਆਂ ਦੇ ਮੌਕੇ 'ਤੇ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਆਉਂਦੀ ਹੈ, ਇਸ ਲਈ ਮੰਦਿਰ ਪਰਿਸਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਸੰਪੂਰਣ ਸਫਾਈ ਵਿਵਸਥਾ ਯਕੀਨੀ ਕੀਤੀ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਸਵੱਛ ਅਤੇ ਪਵਿੱਤਰ ਮਾਹੌਲ ਦਾ ਤਜਰਬਾ ਹੋਵੇ।
ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲਣ ਵਾਲੇ ਸੇਵਾ ਪਖਵਾੜੇ ਦੌਰਾਨ ਮੰਦਿਰ ਪਰਿਸਰਾਂ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਸਵੱਛਤਾ ਮੁਹਿੰਮ ਨੂੰ ਹੋਰ ਵੱਧ ਪ੍ਰਭਾਵੀ ਢੰਗ ਨਾਲ ਚਲਾਇਆ ਜਾਵੇ। ਇਸ ਦੌਰਾਨ ਪ੍ਰਸਾਸ਼ਨ, ਸਥਾਨਕ ਨਿਗਮ ਅਤੇ ਸਵੈਸੇਵੀ ਸੰਗਠਨ ਮਿਲ ਕੇ ਵਿਆਪਕ ਪੱਧਰ 'ਤੇ ਸਫਾਈ ਕੰਮ ਕਰਨ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਪੰਚਕੂਲਾ ਦੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ, ਪੰਚਕੂਲਾ ਮੈਟਰੋਪੋਲੀਟਨ ਡਿਵੇਲਪਮੈਂਟ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਕੇ. ਮਕਰੰਦ ਪਾਂਡੂਰੰਗ, ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਡਾ. ਸ਼ਾੀਲਨ, ਐਚਐਸਵੀਪੀ ਦੇ ਪ੍ਰਸਾਸ਼ਕ ਮੋਨਿਕਾ ਗੁਪਤਾ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਸ਼੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਦੀ ਸੀਈਓ ਨਿਸ਼ਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
Get all latest content delivered to your email a few times a month.