ਤਾਜਾ ਖਬਰਾਂ
ਬਾਲੀਵੁੱਡ ਅਤੇ ਵੈਬ ਸੀਰੀਜ਼ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਸ਼ਰਮਾ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ। ਕਰਿਸ਼ਮਾ ਮੁੰਬਈ ਲੋਕਲ ਟ੍ਰੇਨ ਤੋਂ ਛਾਲ ਮਾਰ ਦਿੱਤੀ , ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਤੁਰੰਤ ਹੀ ਉਹਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਜਾਰੀ ਹੈ। ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਵਿੱਚ ਉਹਦੇ ਸਿਰ ਅਤੇ ਪਿੱਠ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਕਰਿਸ਼ਮਾ ਸ਼ਰਮਾ ਰਾਗਿਨੀ ਐਮਐਮਐਸ ਰਿਟਰਨਜ਼ ਅਤੇ ਪਿਆਰ ਕਾ ਪੰਚਨਾਮਾ ਵਰਗੀਆਂ ਫ਼ਿਲਮਾਂ ਅਤੇ ਸੀਰੀਜ਼ ਵਿੱਚ ਕੰਮ ਕਰ ਚੁੱਕੀ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਹਾਦਸੇ ਬਾਰੇ ਜਾਣਕਾਰੀ ਖੁਦ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨੇ ਪੂਰਾ ਵਾਕਿਆ ਦੱਸਿਆ।
ਕਰਿਸ਼ਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ ਕਿ ਉਹ ਕੱਲ੍ਹ ਚਰਚਗੇਟ ਵਿੱਚ ਸ਼ੂਟਿੰਗ ਲਈ ਜਾ ਰਹੀ ਸੀ। ਸ਼ੂਟ ‘ਤੇ ਸਮੇਂ ‘ਤੇ ਪਹੁੰਚਣ ਲਈ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੋਕਲ ਟ੍ਰੇਨ ਫੜਨ ਦਾ ਫ਼ੈਸਲਾ ਕੀਤਾ। ਉਸ ਸਮੇਂ ਉਹ ਸਾੜੀ ਪਾਈ ਹੋਈ ਸੀ। ਜਿਵੇਂ ਹੀ ਉਹ ਟ੍ਰੇਨ ‘ਚ ਚੜ੍ਹੀ, ਟ੍ਰੇਨ ਦੀ ਸਪੀਡ ਅਚਾਨਕ ਵਧ ਗਈ। ਇਸ ਦੌਰਾਨ ਉਸਦੇ ਦੋਸਤ ਪਿੱਛੇ ਰਹਿ ਗਏ ਅਤੇ ਟ੍ਰੇਨ ਨਹੀਂ ਫੜ ਸਕੇ। ਦੋਸਤਾਂ ਨੂੰ ਪਿੱਛੇ ਛੱਡਦਾ ਦੇਖ ਕੇ ਕਰਿਸ਼ਮਾ ਘਬਰਾ ਗਈ ਅਤੇ ਡਰ ਦੇ ਕਾਰਨ ਉਸਨੇ ਚਲਦੀ ਟ੍ਰੇਨ ਤੋਂ ਛਾਲ ਮਾਰ ਦਿੱਤੀ। ਜਿਵੇਂ ਹੀ ਉਹ ਕੂਦੀ, ਉਹ ਪਿੱਠ ਦੇ ਬਲ ਜ਼ਮੀਨ ‘ਤੇ ਡਿੱਗ ਪਈ। ਇਸ ਹਾਦਸੇ ਵਿੱਚ ਉਸਦੇ ਸਿਰ ‘ਤੇ ਗੰਭੀਰ ਚੋਟ ਲੱਗੀ ਅਤੇ ਸਰੀਰ ‘ਤੇ ਵੀ ਕਈ ਥਾਵਾਂ ‘ਤੇ ਨਿਸ਼ਾਨ ਆ ਗਏ।
ਆਪਣੇ ਇੰਸਟਾਗ੍ਰਾਮ ਪੋਸਟ ਵਿੱਚ ਕਰਿਸ਼ਮਾ ਨੇ ਲਿਖਿਆ—
"ਮੇਰੇ ਸਿਰ ‘ਚ ਬਹੁਤ ਚੋਟ ਆਈ ਹੈ ਅਤੇ ਸੋਜ ਵੀ ਹੋ ਗਈ ਹੈ। ਮੇਰੀ ਪਿੱਠ ‘ਤੇ ਵੀ ਚੋਟ ਹੈ ਅਤੇ ਪੂਰੇ ਸਰੀਰ ‘ਤੇ ਨਿਸ਼ਾਨ ਪੈ ਗਏ ਹਨ। ਡਾਕਟਰਾਂ ਨੇ ਮੈਨੂੰ ਐਮਆਰਆਈ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਚੋਟ ਕਿਤੇ ਹੋਰ ਵੱਧ ਤਾਂ ਨਹੀਂ ਹੈ।"
ਉਸਨੇ ਅੱਗੇ ਲਿਖਿਆ—
"ਡਾਕਟਰਾਂ ਨੇ ਮੈਨੂੰ ਇੱਕ ਦਿਨ ਲਈ ਸੁਪਰਵਿਜ਼ਨ ਹੇਠ ਰੱਖਿਆ ਹੈ। ਮੈਨੂੰ ਕੱਲ੍ਹ ਤੋਂ ਲਗਾਤਾਰ ਦਰਦ ਹੋ ਰਿਹਾ ਹੈ, ਪਰ ਮੈਂ ਹੌਸਲੇ ਨਾਲ ਖੜ੍ਹੀ ਹਾਂ ਅਤੇ ਜਲਦੀ ਠੀਕ ਹੋ ਜਾਵਾਂਗੀ।"
ਕਰਿਸ਼ਮਾ ਦੀ ਇਹ ਪੋਸਟ ਸਾਹਮਣੇ ਆਉਣ ਤੋਂ ਬਾਅਦ ਉਸਦੇ ਫੈਨਜ਼ ਅਤੇ ਚਾਹੁਣ ਵਾਲੇ ਸੋਸ਼ਲ ਮੀਡੀਆ ‘ਤੇ ਉਸਦੀ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰ ਰਹੇ ਹਨ। ਕਈ ਸੈਲੀਬ੍ਰਿਟੀਜ਼ ਅਤੇ ਉਸਦੇ ਦੋਸਤ ਵੀ ਲਗਾਤਾਰ ਉਸਨੂੰ ਹੌਂਸਲਾ ਦੇ ਰਹੇ ਹਨ।
Get all latest content delivered to your email a few times a month.