ਤਾਜਾ ਖਬਰਾਂ
ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਰੂਸ ਤੋਂ ਤੇਲ ਖਰੀਦਣ ‘ਤੇ ਭਾਰਤ ‘ਤੇ ਉੱਚੇ ਟੈਰਿਫ ਲਗਾਉਣਾ ਇੱਕ ਆਸਾਨ ਫੈਸਲਾ ਨਹੀਂ ਸੀ। ਉਨ੍ਹਾਂ ਦੇ ਅਨੁਸਾਰ, ਇਸ ਕਦਮ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਿਚਾਅ ਵਧਿਆ।
ਫੌਕਸ ਨਿਊਜ਼ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਭਾਰਤ ਰੂਸ ਦਾ ਸਭ ਤੋਂ ਵੱਡਾ ਖਰੀਦਦਾਰ ਸੀ ਅਤੇ ਇਸ ਲਈ ਉਨ੍ਹਾਂ ਨੇ 50% ਟੈਰਿਫ ਲਗਾਉਣ ਦਾ ਫੈਸਲਾ ਕੀਤਾ। ਉਹਨਾਂ ਦੇ ਮਤਾਬਕ, ਇਹ ਕਦਮ ਵੱਡਾ ਅਤੇ ਜ਼ਰੂਰੀ ਸੀ ਪਰ ਇਸ ਨਾਲ ਭਾਰਤ ਨਾਲ ਤਣਾਅ ਵੀ ਵਧਿਆ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਭਾਰਤ-ਪਾਕਿਸਤਾਨ ਸਮੇਤ ਕਈ ਅਹਿਮ ਵਿਵਾਦਾਂ ਨੂੰ ਸੰਭਾਲਿਆ।
ਦੂਜੇ ਪਾਸੇ, ਭਾਰਤ ਨੇ ਰੂਸ ਤੋਂ ਤੇਲ ਖਰੀਦਣ ਨੂੰ ਆਪਣੇ ਰਾਸ਼ਟਰੀ ਹਿੱਤ ਨਾਲ ਜੋੜਿਆ ਹੈ। ਭਾਰਤੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਊਰਜਾ ਦੀ ਖਰੀਦਾਰੀ ਬਾਜ਼ਾਰੀ ਸਥਿਤੀਆਂ ਅਤੇ ਦੇਸ਼ ਦੇ ਹਿਤਾਂ ਦੇ ਆਧਾਰ ‘ਤੇ ਹੁੰਦੀ ਹੈ।
ਇਸ ਮਾਮਲੇ ‘ਤੇ ਅਮਰੀਕੀ ਪੱਖ ਤੋਂ ਵੀ ਕਈ ਪ੍ਰਤੀਕ੍ਰਿਆਵਾਂ ਆਈਆਂ। ਭਾਰਤ ਵਿੱਚ ਟਰੰਪ ਪ੍ਰਸ਼ਾਸਨ ਦੇ ਰਾਜਦੂਤ ਲਈ ਨਾਮਜ਼ਦ ਸਰਜੀਓ ਗੋਰ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਉਸਦਾ ਤੇਲ ਅਤੇ ਹੋਰ ਪੈਟਰੋਲੀਅਮ ਉਤਪਾਦ ਖਰੀਦੇ। ਉਹਨਾਂ ਦੇ ਅਨੁਸਾਰ, ਭਾਰਤ ਦੀ ਵੱਡੀ ਜਨਸੰਖਿਆ ਅਤੇ ਤੇਜ਼ੀ ਨਾਲ ਵਧਦਾ ਮੱਧ ਵਰਗ ਅਮਰੀਕੀ ਉਤਪਾਦਾਂ ਲਈ ਇੱਕ ਬਹੁਤ ਵੱਡਾ ਬਾਜ਼ਾਰ ਹੈ।
ਇਸ ਤੋਂ ਇਲਾਵਾ, ਅਮਰੀਕੀ ਵਣਜ ਸਕੱਤਰ ਹਾਵਰਡ ਲੂਟਨਿਕ ਨੇ CNBC ਨਾਲ ਇੰਟਰਵਿਊ ਵਿੱਚ ਇਸ਼ਾਰਾ ਕੀਤਾ ਕਿ ਜੇ ਭਾਰਤ ਰੂਸੀ ਤੇਲ ਦੀ ਖਰੀਦ ਘਟਾਉਂਦਾ ਹੈ, ਤਾਂ ਦੋਵੇਂ ਦੇਸ਼ਾਂ ਵਿਚਕਾਰ ਨਵਾਂ ਵਪਾਰਕ ਸਮਝੌਤਾ ਆਸਾਨੀ ਨਾਲ ਬਣ ਸਕਦਾ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਰੂਸੀ ਤੇਲ ਦੀ ਖਰੀਦਾਰੀ ਦੋਵੇਂ ਦੇਸ਼ਾਂ ਦੇ ਸੰਬੰਧਾਂ ਵਿੱਚ ਵੱਡੇ ਤਣਾਅ ਦਾ ਕਾਰਨ ਬਣੀ ਹੈ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਰੂਸ ਤੋਂ ਸਸਤਾ ਤੇਲ ਲੈਣਾ ਜ਼ਰੂਰੀ ਹੈ, ਕਿਉਂਕਿ ਇਸ ਨਾਲ ਆਮ ਲੋਕਾਂ ਲਈ ਊਰਜਾ ਸੁਰੱਖਿਆ ਯਕੀਨੀ ਬਣਦੀ ਹੈ। ਦੂਜੇ ਪਾਸੇ, ਅਮਰੀਕਾ ਨੇ ਅਗਸਤ ਵਿੱਚ ਕੁਝ ਭਾਰਤੀ ਉਤਪਾਦਾਂ ‘ਤੇ 25% ਵਾਧੂ ਟੈਰਿਫ ਲਗਾ ਦਿੱਤਾ, ਜਿਸ ਨਾਲ ਕੁੱਲ ਡਿਊਟੀ 50% ਤੱਕ ਪਹੁੰਚ ਗਈ—ਜੋ ਕਿ ਅਮਰੀਕਾ ਦੇ ਸਾਰੇ ਵਪਾਰਕ ਸਾਥੀਆਂ ਵਿੱਚੋਂ ਸਭ ਤੋਂ ਵੱਧ ਹੈ।
Get all latest content delivered to your email a few times a month.