ਤਾਜਾ ਖਬਰਾਂ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਨਾਲ ਸ਼ਨੀਵਾਰ ਸਵੇਰੇ ਇਕ ਵੱਡਾ ਹਾਦਸਾ ਟਲ ਗਿਆ। ਉਹ ਗਾਂਧੀਨਗਰ ਜੰਗਲ ਵਿੱਚ ਹਾਟ ਏਅਰ ਬੈਲੂਨ ਰਾਈਡ ਕਰਨ ਜਾ ਰਹੇ ਸਨ ਕਿ ਇਸ ਤੋਂ ਪਹਿਲਾਂ ਹੀ ਗੁਬਾਰੇ ਦੇ ਹੇਠਲੇ ਹਿੱਸੇ 'ਚ ਅੱਗ ਲੱਗ ਗਈ। ਸੁਰੱਖਿਆ ਕਰਮੀਆਂ ਨੇ ਫੁਰਤੀ ਦਿਖਾਉਂਦਿਆਂ ਨਾ ਸਿਰਫ਼ ਸੀਐਮ ਨੂੰ ਸੁਰੱਖਿਅਤ ਬਾਹਰ ਕੱਢਿਆ ਬਲਕਿ ਅੱਗ 'ਤੇ ਵੀ ਕਾਬੂ ਪਾ ਲਿਆ। ਦਰਅਸਲ, ਤੇਜ਼ ਹਵਾਵਾਂ ਕਾਰਨ ਗੁਬਾਰਾ ਉੱਡ ਨਹੀਂ ਸਕਿਆ ਸੀ ਅਤੇ ਇਸ ਦੌਰਾਨ ਉਸ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਖੁਸ਼ਕਿਸਮਤੀ ਨਾਲ ਸਮੇਂ ਸਿਰ ਕਾਰਵਾਈ ਕਰਕੇ ਵੱਡਾ ਨੁਕਸਾਨ ਟਲ ਗਿਆ। ਯਾਦ ਰਹੇ ਕਿ ਮੁੱਖ ਮੰਤਰੀ ਮੋਹਨ ਯਾਦਵ ਗਾਂਧੀਨਗਰ ਫੈਸਟੀਵਲ ਦੇ ਚੌਥੇ ਐਡੀਸ਼ਨ ਦੇ ਉਦਘਾਟਨ ਲਈ ਪਹੁੰਚੇ ਸਨ। ਸ਼ੁੱਕਰਵਾਰ ਸ਼ਾਮ ਉਹਨਾਂ ਨੇ ਚੰਬਲ ਡੈਮ ਦੇ ਬੈਕਵਾਟਰ ਦਾ ਨਜ਼ਾਰਾ ਵੀ ਕੀਤਾ ਅਤੇ ਸ਼ਨੀਵਾਰ ਸਵੇਰੇ ਬੋਟਿੰਗ ਦਾ ਲੁਤਫ਼ ਵੀ ਮਾਣਿਆ ਸੀ। ਬੋਟਿੰਗ ਤੋਂ ਬਾਅਦ ਹੀ ਉਹ ਹਾਟ ਏਅਰ ਬੈਲੂਨ ਦੀ ਸਵਾਰੀ ਕਰਨ ਜਾ ਰਹੇ ਸਨ, ਪਰ ਹਾਦਸਾ ਵਾਪਰ ਗਿਆ। ਹਾਲਾਂਕਿ, ਮੁੱਖ ਮੰਤਰੀ ਨੇ ਅਜੇ ਤੱਕ ਇਸ ਘਟਨਾ ’ਤੇ ਕੋਈ ਸਰਕਾਰੀ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਤੋਂ ਇਲਾਵਾ, ਝਾਬੂਆ ਵਿੱਚ ਸ਼ੁੱਕਰਵਾਰ ਨੂੰ ਸੀਐਮ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੀਵਾਲੀ ਤੋਂ ਬਾਅਦ "ਲਾਡਲੀ ਬਹਿਨਾ ਯੋਜਨਾ" ਤਹਿਤ ਦਿੱਤੀ ਜਾਣ ਵਾਲੀ ਮਾਸਿਕ ਸਹਾਇਤਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਜਾਵੇਗੀ।
Get all latest content delivered to your email a few times a month.