IMG-LOGO
ਹੋਮ ਪੰਜਾਬ: ਅਜਨਾਲਾ ਹਲਕੇ ਦੇ ਹੜ੍ਹ ਪੀੜਤ ਪਿੰਡਾਂ 'ਚ ਸਰਕਾਰੀ ਸਕੂਲਾਂ ਤੇ...

ਅਜਨਾਲਾ ਹਲਕੇ ਦੇ ਹੜ੍ਹ ਪੀੜਤ ਪਿੰਡਾਂ 'ਚ ਸਰਕਾਰੀ ਸਕੂਲਾਂ ਤੇ ਖੇਤਾਂ ਦੀ ਸਾਫ-ਸਫਾਈ ਅਤੇ ਨੁਕਸਾਨੀ ਫਸਲਾਂ ਦੀ ਗਿਰਦਾਵਰੀ ਮੁਹਿੰਮ ਦੀ ਸ਼ੁਰੂਆਤ

Admin User - Sep 16, 2025 08:23 PM
IMG

ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ, ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਸ਼ਹਿਰ ਦੇ ਹੜ੍ਹ-ਪ੍ਰਭਾਵਿਤ ਬਾਹਰੀ ਪਿੰਡਾਂ-ਨੰਗਲ, ਵੰਝਾਂਵਾਲਾ, ਚੱਕਫੂਲਾ ਅਤੇ ਕਮੀਰਪੁਰਾ-ਵਿੱਚ ਸਰਕਾਰੀ ਸਕੂਲਾਂ ਸਮੇਤ ਪਿੰਡਾਂ ਵਿੱਚ ਸਾਫ ਸਫਾਈ ਮੁਹਿੰਮ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਪਿੰਡ ਚੱਕਫੂਲਾ ਵਿੱਚ ਨੁਕਸਾਨੀ ਫਸਲਾਂ ਦਾ ਅੰਦਾਜ਼ਾ ਲਗਾਇਆ ਅਤੇ ਕਿਸਾਨ ਸੁਖਚੈਨ ਸਿੰਘ ਗਿੱਲ ਦੇ ਖੇਤਾਂ ਵਿੱਚ ਖੁਦ ਕੰਬਾਈਨ ਚਲਾ ਕੇ ਨੁਕਸਾਨ ਦੀ ਪੜਤਾਲ ਕੀਤੀ।

ਉਨ੍ਹਾਂ ਹੜ੍ਹ-ਪੀੜਤ ਕਿਸਾਨਾਂ ਅਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੱਲ ਕਰਵਾਏ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਧਾਲੀਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ 100 ਪਿੰਡਾਂ ਸਮੇਤ ਸੂਬੇ ਭਰ ਦੇ 2400 ਪਿੰਡਾਂ ਵਿੱਚ 13 ਸਤੰਬਰ ਤੋਂ ਨੁਕਸਾਨੀ ਫਸਲਾਂ ਦੀ ਗਿਰਦਾਵਰੀ ਲਈ ਮਾਲ ਪਟਵਾਰੀਆਂ ਆਪਣੀ ਡਿਊਟੀ ‘ਚ ਲੱਗ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ 75% ਤੋਂ ਵੱਧ ਨੁਕਸਾਨ ਵਾਲੇ ਪਿੰਡਾਂ ਵਿੱਚ 7 ਦਿਨਾਂ ਅਤੇ 75% ਤੋਂ ਘੱਟ ਵਾਲੇ ਪਿੰਡਾਂ ਵਿੱਚ 14 ਦਿਨਾਂ ਵਿੱਚ ਮੁਆਵਜ਼ੇ ਦੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਣਗੀਆਂ।

ਧਾਲੀਵਾਲ ਨੇ ਇਹ ਵੀ ਕਿਹਾ ਕਿ ਰਿਪੋਰਟਾਂ ਵਿੱਚ ਕਿਸੇ ਵੀ ਕੋਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਰ ਰੋਜ਼ ਕਾਨੂੰਨਗੋ 25 ਪਿੰਡਾਂ ਦੀ ਜਾਂਚ ਕਰ ਕੇ ਰਿਪੋਰਟਾਂ ਦੀ ਪੜਤਾਲ ਕਰਨਗੇ। ਤਹਿਸੀਲਦਾਰ, ਐਸਡੀਐਮ ਅਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੀ ਨਿਗਰਾਨ ਵਜੋਂ ਰਿਪੋਰਟਾਂ ਦੀ ਜਾਂਚ ਕਰਨਗੇ। ਹਲਕਾ ਅਜਨਾਲਾ ਵਿੱਚ 25 ਮਾਲ ਪਟਵਾਰੀਆਂ ਸਮੇਤ ਜ਼ਿਲ੍ਹੇ ਵਿੱਚ ਕੁੱਲ 196 ਪਟਵਾਰੀ ਤਾਇਨਾਤ ਕੀਤੇ ਗਏ ਹਨ।

ਉਨ੍ਹਾਂ ਹੜ੍ਹ ਦੇ ਪਾਣੀ, ਰੇਤ ਅਤੇ ਹੋਰ ਸਾਫ ਸਫਾਈ ਸਮੱਸਿਆਵਾਂ ਦੂਰ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਹਨੀ ਦੀ ਸੰਸਥਾ ‘ਸੰਨ ਫਾਊਂਡੇਸ਼ਨ’ ਅਤੇ ਵਰਡ ਪੰਜਾਬੀ ਆਰਗਨਾਈਜ਼ੇਸ਼ਨ ਵੱਲੋਂ 50 ਟਰੈਕਟਰ ਅਤੇ 10 ਜੇਸੀਬੀ ਮਸ਼ੀਨਾਂ ਸਾਫ ਸਫਾਈ ਲਈ ਪ੍ਰਦਾਨ ਕੀਤੀਆਂ ਗਈਆਂ ਹਨ।

 ਧਾਲੀਵਾਲ ਨੇ ਅਗਾਹ ਕੀਤਾ ਕਿ ਹਲਕਾ ਅਜਨਾਲਾ ਦੇ ਹੜ੍ਹ-ਪ੍ਰਭਾਵਿਤ ਪਿੰਡਾਂ ਵਿੱਚ ਕਿਸੇ ਮਹਾਂਮਾਰੀ ਦੀ ਸੂਚਨਾ ਨਹੀਂ ਮਿਲੀ, ਪਰ ਅੱਖਾਂ ਅਤੇ ਚਮੜੀ ਦੇ ਰੋਗ ਦੇ ਕੇਸ ਰਿਪੋਰਟ ਹੋਏ ਹਨ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਸਰਵੇਖਣ ਅਨੁਸਾਰ 1 ਲੱਖ ਲੋਕਾਂ ਵਿੱਚੋਂ ਲਗਭਗ 3 ਹਜ਼ਾਰ ਲੋਕ ਅੱਖਾਂ ਅਤੇ ਚਮੜੀ ਦੇ ਰੋਗ ਨਾਲ ਪ੍ਰਭਾਵਿਤ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.