ਤਾਜਾ ਖਬਰਾਂ
ਸ਼ਹੀਦ ਭਗਤ ਸਿੰਘ ਨਗਰ ਵਿੱਚ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਜਿਲ੍ਹਾ ਪ੍ਰਧਾਨ ਸੋਮ ਲਾਲ ਦੀ ਅਗਵਾਈ ਹੇਠ ਹੋਈ। ਸ਼ੁਰੂਆਤ ਵਿੱਚ ਸਾਬਕਾ ਡੀ.ਈ.ਓ. ਗੁਰਮੇਲ ਸਿੰਘ, ਪ੍ਰਿੰਸੀਪਲ ਧਰਮ ਪਾਲ ਦੀ ਭੈਣ ਜਸਪਾਲ ਕੌਰ, ਹਰਬੰਸ ਸਿੰਘ ਜੱਬੋਵਾਲ ਅਤੇ ਹਾਲ ਹੀ ਦੇ ਹੜ੍ਹਾਂ ਦੌਰਾਨ ਵਿਛੜੇ ਸਾਥੀਆਂ ਨੂੰ ਦੋ ਮਿੰਟ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਦੌਰਾਨ ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਅਸ਼ੋਕ ਕੁਮਾਰ, ਕਰਨੈਲ ਸਿੰਘ ਰਾਹੋਂ, ਜੋਗਾ ਸਿੰਘ, ਸੋਹਣ ਸਿੰਘ, ਰਾਮ ਪਾਲ, ਰੇਸ਼ਮ ਲਾਲ, ਪ੍ਰਿੰਸੀਪਲ ਈਸ਼ਵਰ ਚੰਦਰ, ਸੁੱਚਾ ਰਾਮ, ਹਰਭਜਨ ਸਿੰਘ ਤੇ ਹਰਮੇਸ਼ ਲਾਲ ਸਮੇਤ ਕਈ ਮੈਂਬਰਾਂ ਨੇ ਮੌਸਮ ਵਿਭਾਗ ਦੀਆਂ ਚੇਤਾਵਨੀਆਂ ਦੇ ਬਾਵਜੂਦ ਡੈਮਾਂ ਵਿੱਚ ਜ਼ਰੂਰੀ ਹੱਦ ਤੋਂ ਵੱਧ ਪਾਣੀ ਇਕੱਠਾ ਕਰਨ ਅਤੇ ਹੜ੍ਹ ਦੌਰਾਨ ਸਰਕਾਰ ਵਲੋਂ ਬਚਾਵ ਦੇ ਯੋਗ ਪ੍ਰਬੰਧ ਨਾ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਵੱਖ-ਵੱਖ ਰਾਜਾਂ ਤੋਂ ਹੜ੍ਹ ਪੀੜਤਾਂ ਲਈ ਮਿਲ ਰਹੀ ਸਹਾਇਤਾ ਨੂੰ ਦੇਸ਼ ਦੀ ਏਕਤਾ ਦਾ ਪ੍ਰਤੀਕ ਦੱਸਿਆ।
ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪੈਨਸ਼ਨਰ ਆਪਣੀ ਇੱਕ ਦਿਨ ਦੀ ਪੈਨਸ਼ਨ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣਗੇ। ਇਸ ਤੋਂ ਇਲਾਵਾ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਵਲੋਂ 11 ਅਕਤੂਬਰ ਨੂੰ ਸੰਗਰੂਰ ਵਿੱਚ ਹੋਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਮੈਂਬਰਾਂ ਨੂੰ ਅਪੀਲ ਕੀਤੀ ਗਈ।
ਇਸ ਮੀਟਿੰਗ ਵਿੱਚ ਜਰਨੈਲ ਸਿੰਘ, ਹੁਸਨ ਲਾਲ, ਅਵਤਾਰ ਸਿੰਘ, ਹਰਦਿਆਲ ਸਿੰਘ, ਹਰਬੰਸ ਸਿੰਘ, ਰਜਿੰਦਰ ਸਿੰਘ ਦੇਹਲ, ਮਹਿੰਦਰ ਪਾਲ, ਦੀਦਾਰ ਸਿੰਘ, ਹਰਭਜਨ ਸਿੰਘ, ਭਾਗ ਸਿੰਘ, ਬਖਤਾਵਰ ਸਿੰਘ, ਚਰਨ ਦਾਸ, ਰਾਵਲ ਸਿੰਘ, ਮਹਿੰਦਰ ਸਿੰਘ, ਵਿਜੇ ਕੁਮਾਰ, ਮਨਜੀਤ ਰਾਮ, ਧੰਨਾ ਰਾਮ, ਚਰਨਜੀਤ, ਕੁਲਦੀਪ ਸਿੰਘ ਕਾਹਲੋਂ, ਚੂਹੜ ਸਿੰਘ, ਦੇਸ ਰਾਜ ਬੱਜੋਂ, ਸੁਰਜੀਤ ਰਾਮ ਸਮੇਤ ਕਈ ਪੈਨਸ਼ਨਰ ਸਾਥੀ ਮੌਜੂਦ ਸਨ।
Get all latest content delivered to your email a few times a month.