ਤਾਜਾ ਖਬਰਾਂ
ਤਰਨਤਾਰਨ ਦੇ ਪਿੰਡ ਬਨਵਾਲੀਪੁਰ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਿਸਾਨ ਦਵਿੰਦਰ ਸਿੰਘ ਦੇ ਇਕਲੌਤੇ ਪੁੱਤ 22 ਸਾਲਾ ਸੁਖਮਨਪ੍ਰੀਤ ਸਿੰਘ ਦੀ ਇੰਗਲੈਂਡ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਸਾਬਕਾ ਸਰਪੰਚ ਦਵਿੰਦਰ ਸਿੰਘ ਨੇ ਆਪਣੇ ਪੁੱਤ ਨੂੰ ਕਰੀਬ ਦੋ ਸਾਲ ਪਹਿਲਾਂ ਹੀ ਚੰਗੇ ਭਵਿੱਖ ਦੀ ਖ਼ਾਤਰ ਇੰਗਲੈਂਡ ਭੇਜਿਆ ਸੀ। ਸੁਖਮਨਪ੍ਰੀਤ ਨੇ ਹਾਲ ਹੀ ਵਿੱਚ ਪਰਿਵਾਰ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਮੌਲ ਵਿਚ ਕੰਮ ਕਰਨਾ ਸ਼ੁਰੂ ਕਰ ਚੁੱਕਾ ਹੈ ਅਤੇ ਜਲਦੀ ਹੀ ਉਹ ਉਹਨਾਂ ਕਰਜ਼ਿਆਂ ਨੂੰ ਚੁਕਾ ਦੇਵੇਗਾ ਜੋ ਉਸ ਨੂੰ ਬਾਹਰ ਭੇਜਣ ਲਈ ਚੁੱਕੇ ਗਏ ਸਨ।
ਪਰ ਅਚਾਨਕ ਘਟਨਾ ਨੇ ਸਾਰਾ ਪਰਿਵਾਰ ਤਬਾਹ ਕਰ ਦਿੱਤਾ। ਡਿਊਟੀ 'ਤੇ ਜਾਣ ਵੇਲੇ ਹੋਏ ਸੜਕ ਹਾਦਸੇ ਵਿੱਚ ਸੁਖਮਨਪ੍ਰੀਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਖ਼ਬਰ ਨੇ ਸਿਰਫ਼ ਪਰਿਵਾਰ ਹੀ ਨਹੀਂ, ਸਾਰੇ ਪਿੰਡ ਅਤੇ ਇਲਾਕੇ ਨੂੰ ਵੀ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ।
ਪਰਿਵਾਰ ਵੱਲੋਂ ਹੁਣ ਸੁਖਮਨਪ੍ਰੀਤ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਉਹ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਕਰ ਸਕਣ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾ ਸਕਣ।
Get all latest content delivered to your email a few times a month.